ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਾਈਲਡ ਲਾਈਫ ਸੈਂਚਰੀ ਨੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਵਿੱਚ ਜੋ ਦੁਨੀਆਂ ਦਾ ਸਭ ਤੋਂ ਵੱਡਾ ਮਗਰਮੱਛ ਮਨੁੱਖੀ ਦੇਖ-ਰੇਖ ਹੇਠ ਰੱਖਿਆ ਗਿਆ ਸੀ, ਉਸਦੀ ਮੌਤ ਹੋ ਗਈ ਹੈ। ਕੇਸੀਅਸ ਨਾਮ ਦੇ ਮਗਰਮੱਛ ਦੀ ਉਮਰ 110 ਸਾਲ ਸੀ ਤੇ ਇਸਦੀ ਲੰਬਾਈ 18 ਫੁੱਟ ਦੇ ਕਰੀਬ ਸੀ, ਜੋ ਬੀਤੀ 15 ਅਕਤੂਬਰ ਤੋਂ ਹੀ ਬਿਮਾਰ ਸੀ। ਇਹ ਮਗਰਮੱਛ ਕੁਈਨਜ਼ਲੈਂਡ ਦੇ ਕੇਅਰਨਜ਼ ਸ਼ਹਿਰ ਵਿਖੇ 1987 ਤੋਂ ਰਹਿ ਰਿਹਾ ਸੀ।