ਮੈਲਬੋਰਨ (ਹਰਪ੍ਰੀਤ ਸਿੰਘ) - ਬਹੁਤ ਹੀ ਮੰਦਭਾਗੀ ਘਟਨਾ ਵਿੱਚ 27 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਨੌਜਵਾਨ ਮਾਨਸੇ ਦੇ ਰੱਲਾ ਪਿੰਡ ਨਾਲ ਸਬੰਧਤ ਸੀ ਤੇ ਐਡੀਲੇਡ ਵਿੱਚ ਕਾਰਾਂ ਦੀ ਵਰਕਸ਼ਾਪ ਵਿੱਚ ਕੰਮ ਕਰਦਾ ਸੀ। ਜਿਸ ਦਿਨ ਇਹ ਹਾਦਸਾ ਵਾਪਰਿਆ, ਨੌਜਵਾਨ ਜਗਦੀਪ ਸਿੰਘ ਇੱਕ ਘਰ ਦੀ ਛੱਤ ਦਾ ਗਟਰ ਸਾਫ ਕਰਨ ਗਿਆ ਸੀ, ਜਿਸ ਕੰਮ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਉਸਨੂੰ ਛੱਤ ਤੋਂ ਡਿੱਗਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਜਾਇਆ ਗਿਆ, ਪਰ ਜਗਦੀਪ ਬੱਚ ਨਾ ਸਕਿਆ। ਸਾਊਥ ਆਸਟ੍ਰੇਲੀਆ ਵਰਕਸੈਫ ਵਲੋਂ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਛਾਣਬੀਣ ਆਰੰਭ ਦਿੱਤੀ ਗਈ ਹੈ।