ਮੈਲਬੋਰਨ (ਹਰਪ੍ਰੀਤ ਸਿੰਘ) - ਸਿਡਨੀ ਏਅਰਪੋਰਟ 'ਤੇ ਅੱਜ ਕਵਾਂਟਸ ਦੇ ਬੋਇੰਗ 737 800 ਨੂੰ ਅਚਾਨਕ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਹਾਜ ਵਿੱਚ ਮੌਕੇ 'ਤੇ ਸੈਂਕੜੇ ਯਾਤਰੀ ਮੌਜੂਦ ਸਨ। ਅਜਿਹਾ ਇਸ ਲਈ ਕਿਉਂਕਿ ਬ੍ਰਿਸਬੇਨ ਲਈ ਉਡਾਣ ਭਰਨ ਦੌਰਾਨ ਜਹਾਜ ਦਾ ਇੱਕ ਇੰਜਣ ਅਚਾਨਕ ਜੋਰ ਦੇ ਧਮਾਕੇ ਤੋਂ ਬਾਅਦ ਬੰਦ ਹੋ ਗਿਆ ਹੈ। ਜਦੋਂ ਅਸਮਾਨ ਵਿੱਚ ਗੇੜਾ ਕੱਢਣ ਤੋਂ ਬਾਅਦ ਜਹਾਜ ਦੁਬਾਰਾ ਲੈਂਡਿੰਗ ਲਈ ਉਤਰਿਆ ਤਾਂ ਰਨਵੇਅ ਦੇ ਨਾਲ-ਨਾਲ ਲੱਗੀ ਘਾਹ ਨੂੰ ਅੱਗ ਲੱਗਣ ਦੀ ਘਟਨਾ ਵੀ ਵਾਪਰੀ ਦੱਸੀ ਜਾ ਰਹੀ ਹੈ। ਹੁਣ ਇਹ ਦੋਨੋਂ ਘਟਨਾਵਾਂ ਆਪਸ ਵਿੱਚ ਸਬੰਧ ਹੈ ਜਾਂ ਨਹੀਂ, ਇਸ ਬਾਰੇ ਅਜੇ ਨਹੀਂ ਕਿਹਾ ਜਾ ਸਕਦਾ, ਪਰ ਪਾਇਲਟ ਜਹਾਜ ਨੂੰ ਆਸਾਨੀ ਨਾਲ ਉਤਾਰਣ ਵਿੱਚ ਸਫਲ ਰਿਹਾ।