ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਤੁਸੀਂ ਕਿਤੇ ਵੀ ਗੱਡੀ ਚਲਾ ਰਹੇ ਹੋਵੋ ਤੇ ਤੁਹਾਡਾ ਬੰਦ ਪਿਆ ਮੋਬਾਇਲ ਫੋਨ ਤੁਹਾਡੀ ਗੋਦ ਵਿੱਚ ਹੋਏ ਤਾਂ ਇਸ ਲਈ ਵੀ ਤੁਹਾਨੂੰ $1209 ਦਾ ਜੁਰਮਾਨਾ ਤੇ 4 ਡੀਮੈਰਿਟ ਪੁਆਇੰਟ ਦਿੱਤੇ ਜਾਣਗੇ। ਇਸ ਗੱਲ ਦਾ ਖੁਲਾਸਾ ਟ੍ਰਾਂਸਪੋਰਟ ਐਂਡ ਮੇਨ ਰੋਡਸ ਕੁਈਨਜ਼ਲੈਂਡ ਨੇ ਐਕਸ 'ਤੇ ਆਪਣੇ ਫੋਲੋਅਰਜ਼ ਨੂੰ ਕੀਤਾ ਹੈ। ਸੋ ਗਲਤੀ ਨਾਲ ਵੀ ਤੇ ਇੱਥੋਂ ਤੱਕ ਕਿ ਟ੍ਰੈਫਿਕ ਵਿੱਚ ਵੀ ਖੜੇ ਹੋਏ ਵੀ ਅਜਿਹਾ ਕਰਨਾ ਸਰਾਸਰ ਗਲਤ ਹੈ।