ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਮੋਨਾਸ਼ ਫਰੀਵੇਅ 'ਤੇ ਜਾਂਦਿਆਂ ਇੱਕ ਮਹਿਲਾ ਕਾਰ ਚਾਲਕ ਨੂੰ ਤਾਂ ਜਿਵੇਂ ਇੱਕ ਵਾਰ ਮੌਤ ਨੇ ਖੁਦ ਦਰਸ਼ਨ ਦੇ ਦਿੱਤੇ, ਪਰ ਚੰਗੀ ਕਿਸਮਤ ਕਿ ਡਰਾਈਵਰ ਸਹੀ ਸਲਾਮਤ ਹੈ। ਮਹਿਲਾ ਡਰਾਈਵਰ ਨੇ ਦੱਸਿਆ ਕਿ ਅਚਾਨਕ ਉਸਨੂੰ ਸਟੀਅਰਿੰਗ ਹੇਠੋਂ ਸੱਪ ਬਾਹਰ ਨਿਕਲਦਾ ਦਿਿਖਆ, ਉਸਨੇ ਕਿਸੇ ਤਰ੍ਹਾਂ ਮੈਨੇਜ ਕਰਕੇ ਗੱਡੀ ਐਮਰਜੈਂਸੀ ਲੇਨ ਵਿੱਚ ਲਾਈ ਤੇ ਮੌਕੇ 'ਤੇ ਪੁੱਜੇ ਰੈਸਕਿਉਰ ਨੇ ਦੱਸਿਆ ਕਿ ਫੜਿਆ ਗਿਆ ਸੱਪ 'ਟਾਈਗਰ ਸਨੇਕ' ਸੀ, ਜੋ ਦੁਨੀਆਂ ਦਾ ਸਭ ਤੋਂ ਚੌਥਾ ਜਹਿਰੀਲਾ ਸੱਪ ਸੀ।