ਮੈਲਬੋਰਨ (ਹਰਪ੍ਰੀਤ ਸਿੰਘ) - ਆਪਣੇ ਬੱਚਿਆਂ ਦੇ ਧੱਕੇ ਨਾਲ ਵੱਡੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਦਾ ਜੋਰ ਪਾਉਣ ਵਾਲੀ ਮੈਲਬੋਰਨ ਦੀ 48 ਸਾਲਾ ਮਾਂ ਨੂੰ 3 ਸਾਲ ਦੀ ਸਜਾ ਹੋਈ ਹੈ, ਉਸ 'ਤੇ ਦੋਸ਼ ਸਨ ਕਿ ਉਸਨੇ ਆਪਣੀ 20 ਸਾਲਾ ਧੀ ਨੂੰ ਆਪਣੇ ਤੋਂ ਕਿਤੇ ਵੱਡੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਦਾ ਜੋਰ ਪਾਇਆ, ਨਤੀਜੇ ਵਜੋਂ ਵਿਆਹ ਸਫਲ ਨਾ ਰਿਹਾ ਤੇ ਵਿਅਕਤੀ ਨੇ ਵਿਆਹ ਤੋਂ ਸਿਰਫ 5 ਮਹੀਨੇ ਦੇ ਅੰਦਰ ਸਕੀਨਾ ਦੀ ਧੀ ਨੂੰ ਕਤਲ ਕਰ ਦਿੱਤਾ। ਸਜਾ ਹੀ ਨਹੀਂ ਸਕੀਨਾ ਦਾ ਆਸਟ੍ਰੇਲੀਆ ਦਾ ਵੀਜਾ ਵੀ ਰੱਦ ਕਰ ਦਿੱਤਾ ਗਿਆ ਹੈ।