ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਕੈਂਟਰਬਰੀ ਦੇ ਜੈਰਲਡੀਨ ਵਿਖੇ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ 3 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਖਬਰ ਹੈ ਤੇ ਹਾਦਸੇ ਵਿੱਚ 2 ਜਣਿਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸਾ ਸਟੇਟ ਹਾਈਵੇਅ 79 'ਤੇ 2 ਗੱਡੀਆਂ ਵਿਚਾਲੇ ਆਹਮੋ-ਸਾਹਮਣੇ ਹੋਇਆ ਦੱਸਿਆ ਜਾ ਰਿਹਾ ਹੈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮ੍ਰਿਤਕਾਂ ਨੂੰ ਗੱਡੀਆਂ ਕੱਟਕੇ ਵਿੱਚੋਂ ਕੱਢਿਆ ਗਿਆ ਹੈ। ਮੌਕੇ 'ਤੇ ਮੱਦਦ ਲਈ ਕਈ ਐਮਰਜੈਂਸੀ ਵਹੀਕਲ ਵੀ ਪੁੱਜੇ ਦੱਸੇ ਜਾ ਰਹੇ ਹਨ।