ਆਕਲੈਂਡ (ਹਰਪ੍ਰੀਤ ਸਿੰਘ) - ਨੋਰਥਸ਼ੋਰ ਦੇ ਟਾਕਾਪੂਨਾ ਗ੍ਰਾਮਰ ਸਕੂਲ ਦੇ ਬਾਹਰ ਅਚਾਨਕ ਇੱਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰਨ ਦੀ ਖਬਰ ਹੈ। ਕਾਰ ਨੂੰ ਇਨੀਂ ਤੇਜੀ ਨਾਲ ਅੱਗ ਲੱਗੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਪਰ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਐਫ ਈ ਐਨ ਜੈਡ ਦੀ ਐਮਰਜੈਂਸੀ ਗੱਡੀ ਵੀ ਪੁੱਜੀ, ਜਿਸ ਵਲੋਂ ਕਾਰ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ। ਘਟਨਾ ਦੁਪਹਿਰੇ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ।