Thursday, 19 September 2024
16 September 2024 New Zealand

ਜੇ ਤੁਸੀਂ ਬੱਚਿਆਂ ਦਾ ਸਪੇਸ ਸਾਇੰਸ ਵਿੱਚ ਕਰੀਅਰ ਬਨਾਉਣਾ ਤਾਂ ਨਾਸਾ ਤੋਂ ਆਈ ਵੈਂਡੀ ਵਰਮਾ ਨਾਲ ਬੱਚਿਆਂ ਨੂੰ ਮਿਲਵਾਓ

ਜੇ ਤੁਸੀਂ ਬੱਚਿਆਂ ਦਾ ਸਪੇਸ ਸਾਇੰਸ ਵਿੱਚ ਕਰੀਅਰ ਬਨਾਉਣਾ ਤਾਂ ਨਾਸਾ ਤੋਂ ਆਈ ਵੈਂਡੀ ਵਰਮਾ ਨਾਲ ਬੱਚਿਆਂ ਨੂੰ ਮਿਲਵਾਓ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਹਾਡੇ ਬੱਚੇ ਨੂੰ ਸਪੇਸ ਦੀ ਦੁਨੀਆਂ ਵਿੱਚ ਆਪਣਾ ਕਰੀਅਰ ਬਨਾਉਣ ਦਾ ਸ਼ੌਂਕ ਹੈ ਤਾਂ ਇਹ ਉਨ੍ਹਾਂ ਲਈ ਸੁਨਿਹਰਾ ਮੌਕਾ ਹੈ, ਕਿਉਂਕਿ ਨਾਸਾ ਵਿੱਚ ਰੋਵਰ ਡਰਾਈਵਰ ਵਜੋਂ ਕੰਮ ਕਰਦੇ ਵੈਂਡੀ ਵਰਮਾ ਇਸ ਵੇਲੇ ਆਪਣੀ ਟੀਮ ਨਾਲ ਨਿਊਜੀਲੈਂਡ ਦੌਰੇ 'ਤੇ ਹਨ ਤੇ ਆਕਲੈਂਡ ਦੇ ਸਕੂਲਾਂ ਤੇ ਕਾਲਜਾਂ ਵਿੱਚ ਜਾਕੇ ਬੱਚਿਆਂ ਨੂੰ ਸਪੇਸ ਕਰੀਅਰ ਬਨਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਹੁਣ ਤੱਕ 20 ਤੋਂ ਵਧੇਰੇ ਰੋਵਰ ਮੰਗਲ ਗ੍ਰਹਿ 'ਤੇ ਭੇਜ ਚੁੱਕਾ ਹੈ ਅਤੇ ਇਸ ਪਾਸੇ ਬੱਚਿਆਂ ਲਈ ਭਵਿੱਖ ਨੂੰ ਲੈਕੇ ਕਾਫੀ ਸੰਭਾਵਨਾਵਾਂ ਹਨ।

ADVERTISEMENT
NZ Punjabi News Matrimonials