Saturday, 21 September 2024
21 September 2024 New Zealand

ਕੈਨੇਡਾ ਦੀ ਅੰਡਰ-17 ਹਾਕੀ ਟੀਮ ਵਿੱਚ ਇਹ 3 ਪੰਜਾਬੀ ਨੌਜਵਾਨ ਹੋਏ ਸ਼ਾਮਿਲ

ਮਲੇਸ਼ੀਆ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਲੈਣਗੇ ਹਿੱਸਾ
ਕੈਨੇਡਾ ਦੀ ਅੰਡਰ-17 ਹਾਕੀ ਟੀਮ ਵਿੱਚ ਇਹ 3 ਪੰਜਾਬੀ ਨੌਜਵਾਨ ਹੋਏ ਸ਼ਾਮਿਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਅੰਡਰ-17 ਹਾਕੀ ਟੀਮ ਲਈ 3 ਪੰਜਾਬੀ ਨੌਜਵਾਨਾਂ ਦੀ ਚੋਣ ਹੋਈ ਹੈ ਤੇ ਇਹ ਸੱਚਮੁੱਚ ਹੀ ਬਹੁਤ ਚੰਗੀ ਖਬਰ ਹੈ। ਤਿੰਨੋਂ ਮੁੱਛ-ਫੁੱਟ ਗੱਭਰੂ ਕੈਲਗਰੀ ਨਾਲ ਸਬੰਧਤ ਹਨ ਅਤੇ ਇੱਕੋ ਹੀ ਕਲੱਬ ਯੂਨਾਇਟੇਡ ਫੀਲਡ ਹਾਕੀ ਤੋਂ ਇਨ੍ਹਾਂ ਨੇ ਟ੍ਰੈਨਿੰਗ ਹਾਸਿਲ ਕੀਤੀ ਹੈ। ਕਲੱਬ ਕੋਚ ਮਨਦੀਪ ਝੱਲੀ ਬੀਤੇ ਲੰਬੇ ਸਮੇਂ ਤੋਂ ਭਾਈਚਾਰੇ ਦੇ ਨੌਜਵਾਨਾਂ ਨੂੰ ਹਾਕੀ ਦੀ ਟ੍ਰੈਨਿੰਗ ਦਿੰਦੇ ਆ ਰਹੇ ਹਨ। ਇਹ ਨੌਜਵਾਨ ਅਗਲੇ ਮਹੀਨੇ ਹੋਣ ਵਾਲੀ ਮਲੇਸ਼ੀਆ ਟੂਰਨਾਮੈਂਟ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਨਗੇ।

ADVERTISEMENT
NZ Punjabi News Matrimonials