ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟ੍ਰਾਂਸਪੋਰਟ ਮਨਿਸਟਰ ਸੀਮਿਓਨ ਬਰਾਉਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਸਾਬਕਾ ਸਰਕਾਰ ਵਲੋਂ ਲਗਾਈ ਬਲੈਂਕੇਟ ਸਪੀਡ ਲੀਮਿਟ ਨੂੰ ਉਨ੍ਹਾਂ ਖਤਮ ਕਰਨ ਦਾ ਫੈਸਲਾ ਲਿਆ ਹੈ।
ਫੈਸਲਾ 1 ਜੁਲਾਈ 2025 ਤੋਂ ਲਾਗੂ ਹੋਏਗਾ, ਜਿਸ ਤਹਿਤ ਜਿਨ੍ਹਾਂ ਲੋਕਲ, ਆਰਟੀਰੀਅਲ, ਸਟੇਟ ਹਾਈਵੇਅਜ਼ 'ਤੇ ਰਫਤਾਰ ਘਟਾਈ ਗਈ ਸੀ, ਉਹ ਮੁੜ ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾ ਦਿੱਤੀ ਜਾਏਗੀ।
1 ਜੁਲਾਈ 2026 ਸਕੂਲਾਂ ਦੇ ਲੱਗਣ ਤੇ ਛੁੱਟੀ ਦੇ ਸਮੇਂ ਮੌਕੇ ਵੱਖੋ-ਵੱਖ ਰਫਤਾਰ ਸੀਮਾ ਲਾਗੂ ਹੋਏਗੀ।
ਸ਼ਹਿਰਾਂ ਨੂੰ ਜੋੜਦੀਆਂ ਵੱਡੀਆਂ ਸੜਕਾਂ, ਜਿੱਥੇ ਤੇਜ ਰਫਤਾਰ ਗੱਡੀ ਚਲਾਉਣਾ ਸੁਰੱਖਿਅਤ ਹੋਏਗਾ, ਉੱਥੇ ਰਫਤਾਰ ਸੀਮਾ ਵਧਾਕੇ 120 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਜਾਏਗੀ।