ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਵਿੱਚ ਇਸ ਵੇਲੇ ਲੋਕਲ ਸਟੇਟ ਆਫ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਤੇ ਰਾਤ 11 ਵਜੇ ਤੱਕ ਰੈਡ ਰੇਨ ਵਾਰਨਿੰਗ ਵੀ ਅਮਲ ਵਿੱਚ ਰਹੇਗੀ। ਲਗਾਤਾਰ ਹੋ ਰਹੀ ਬਾਰਿਸ਼ ਨੇ ਮਾਹੌਲ ਬੁਰੇ ਤੋਂ ਵੀ ਬੁਰੇ ਕਰ ਦਿੱਤੇ ਹਨ। ਡਿਫੈਂਸ ਸਰਵਿਸਜ਼ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਸੜਕਾਂ ਨਦੀਆਂ ਵਿੱਚ ਤਬਦੀਲ ਹੋ ਗਈਆਂ ਹਨ ਤੇ ਲੋਕਾਂ ਨੂੰ ਟਰੈਵਲ ਕਰਨ ਤੋਂ ਗੁਰੇਜ ਕਰਨ ਨੂੰ ਕਿਹਾ ਗਿਆ ਹੈ। 2 ਲੋਕਾਂ ਦੇ ਡੁਨੇਡਿਨ ਰੀਵਰ ਵਿੱਚ ਵਹਿ ਜਾਣ ਦੀ ਖਬਰ ਵੀ ਹੈ।
ਹਾਲਾਤਾਂ ਦਾ ਜਾਇਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੇ 40 ਘੰਟਿਆਂ ਵਿੱਚ ਪੂਰੇ ਅਕਤੂਬਰ ਵਿੱਚ ਹੋਣ ਵਾਲੀ ਬਾਰਿਸ਼ ਤੋਂ ਵੀ ਦੁੱਗਣੀ ਬਾਰਿਸ਼ ਹੋ ਚੁੱਕੀ ਹੈ ਤੇ ਇਸ ਦਿਨ ਨੂੰ 'ਵੇਟੇਸਟ ਡੇਅ ਇਨ ਓਵਰ ਅ ਸੈਂਚਰੀ' ਐਲਾਨ ਦਿੱਤਾ ਗਿਆ ਹੈ।