Friday, 18 October 2024
17 October 2024 New Zealand

ਫੋਨ ਵਰਤਦਿਆਂ ਭਿਆਨਕ ਹਾਦਸੇ ਨੂੰ ਅੰਜਾਮ ਦੇਣ ਵਾਲੀ ਮਹਿਲਾ ਟਰੱਕ ਡਰਾਈਵਰ ਨੂੰ ਹੋਈ ਜੇਲ ਦੀ ਸਜਾ

ਫੋਨ ਵਰਤਦਿਆਂ ਭਿਆਨਕ ਹਾਦਸੇ ਨੂੰ ਅੰਜਾਮ ਦੇਣ ਵਾਲੀ ਮਹਿਲਾ ਟਰੱਕ ਡਰਾਈਵਰ ਨੂੰ ਹੋਈ ਜੇਲ ਦੀ ਸਜਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨੈਪੀਅਰ ਅਦਾਲਤ ਨੇ 25 ਸਾਲਾ ਮੁਟਿਆਰ ਸਾਰਾ ਸ਼ੇਮਿਡ ਨੂੰ 2 ਸਾਲ 4 ਮਹੀਨੇ ਦੀ ਸਜਾ ਸੁਣਾਈ ਹੈ, ਦਰਅਸਲ ਉਸਨੇ ਹਾਕਸਬੇਅ ਐਕਸਪ੍ਰੈਸ ਹਾਈਵੇਅ 'ਤੇ ਆਪਣੇ ਟਰੱਕ-ਟਰੈਲਰ ਵਿੱਚ ਜਾਂਦਿਆਂ ਇੱਕ ਭਿਆਨਕ ਹਾਦਸੇ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 22 ਸਾਲਾ ਨੌਜਵਾਨ ਸੇਲਬ ਬੇਕਰ ਦੀ ਮੌਤ ਹੋ ਗਈ ਸੀ।
ਸਾਰਾ ਨੇ ਹਾਦਸੇ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਉਹ ਟਰੱਕ ਚਲਾਉਂਦਿਆਂ ਲਗਾਤਾਰ ਮੋਬਾਇਲ ਦੀ ਵਰਤੋਂ ਕਰ ਰਹੀ ਸੀ। ਉਸਨੇ ਇਸ ਦੌਰਾਨ 85 ਸਨੇਪਚੈਟ ਮੈਸੇਜ ਰੀਸੀਵ ਕੀਤੇ ਅਤੇ 45 ਮੈਸੇਜ ਟਾਈਪ ਕਰਕੇ ਭੇਜੇ ਤੇ ਇਸੇ ਦੌਰਾਨ ਇਸ ਹਾਦਸੇ ਨੂੰ ਅੰਜਾਮ ਦਿੱਤਾ।

ADVERTISEMENT
NZ Punjabi News Matrimonials