Friday, 18 October 2024
17 October 2024 New Zealand

ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕੁਈਨਜ਼ਟਾਊਨ ਵਲੋਂ ਸੰਗਤਾਂ ਨੂੰ ਇਸ ਖੁਸ਼ੀਆਂ ਭਰੇ ਮੌਕੇ ਗੁਰੂਘਰ ਪੁੱਜਣ ਦੀ ਬੇਨਤੀ

ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕੁਈਨਜ਼ਟਾਊਨ ਵਲੋਂ ਸੰਗਤਾਂ ਨੂੰ ਇਸ ਖੁਸ਼ੀਆਂ ਭਰੇ ਮੌਕੇ ਗੁਰੂਘਰ ਪੁੱਜਣ ਦੀ ਬੇਨਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਤੋਂ ਨਿਊਜੀਲੈਂਡ ਪੁੱਜ ਰਹੇ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 45 ਸਰੂਪਾਂ ਵਿੱਚੋਂ ਇੱਕ ਪਵਿੱਤਰ ਸਰੂਪ ਗੁਰਦੁਆਰਾ ਗੁਰੂ ਨਾਨਕ ਦਰਬਾਰ, ਕੁਈਨਜ਼ਟਾਊਨ ਵਿਖੇ ਵੀ ਅਪਾਰ ਕਿਰਪਾ ਤੇ ਆਸ਼ੀਰਵਾਦ ਦੇ ਰੂਪ ਵਿੱਚ ਸੰਗਤਾਂ ਲਈ ਪੁੱਜ ਰਹੇ ਹਨ। ਇਸ ਖੁਸ਼ੀ ਤੇ ਇਤਿਹਾਸਿਕ ਘੜੀ ਮੌਕੇ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਹੁੰਮ-ਹੁਮਾਕੇ ਗੁਰੂਘਰ ਪੁੱਜਣ। ਇਸ ਸਬੰਧੀ ਗੁਰੂਘਰ ਵਿਖੇ 28 ਅਕਤੂਬਰ ਦਿਨ ਸੋਮਵਾਰ ਸ਼ਾਮ 4 ਵਜੇ ਤੋਂ ਸਮਾਗਮ ਸ਼ੁਰੂ ਹੋਣਗੇ। ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਨਿਰੰਤਰ ਜਾਰੀ ਰਹਿਣਗੇ।

ADVERTISEMENT
NZ Punjabi News Matrimonials