ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਓਨੀਹਂਗਾ ਵਿਖੇ ਬੀਤੇ ਦਿਨੀਂ ਬੱਸ ਵਿੱਚ ਸਫਰ ਕਰ ਰਹੀ ਰਹੀ ਇੱਕ 37 ਸਾਲਾ ਮਹਿਲਾ ਨੂੰ ਕਤਲ ਕੀਤੇ ਜਾਣ ਦੀ ਖਬਰ ਹੈ। ਕਾਤਿਲ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਮ੍ਰਿਤਕ ਮਹਿਲਾ 2 ਬੱਚਿਆਂ ਦੀ ਮਾਂ ਸੀ, ਜੋ ਆਪਣੀ ਮਾਂ ਦੀ ਮੌਤ 'ਤੇ ਬਹੁਤ ਜਿਆਦਾ ਦੁਖੀ ਹਨ। ਬੱਸ ਦੇ ਮੁਸਾਫਿਰਾਂ ਵਲੋਂ ਵੀ ਬਰਨਿਸ ਮੈਰੀਚਰਚ ਨਾਮ ਦੀ ਮ੍ਰਿਤਕ ਮਹਿਲਾ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਗਈ ਸੀ। ਕਤਲ ਦੇ ਕਾਰਨਾਂ ਬਾਰੇ ਪੁਲਿਸ ਵਲੋਂ ਖੁਲਾਸਾ ਨਹੀਂ ਕੀਤਾ ਗਿਆ ਹੈ।