ਆਕਲੈਂਡ (ਹਰਪ੍ਰੀਤ ਸਿੰਘ) - ਧੰਨ-ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦੇ 45 ਪਵਿੱਤਰ ਸਰੂਪਾਂ ਨੂੰ ਨਿਊਜੀਲੈਂਡ ਦੀ ਧਰਤੀ 'ਤੇ ਲਿਆਉਣ ਲਈ 120 ਸੰਗਤਾਂ ਦਾ ਜੱਥਾ ਆਕਲੈਂਡ ਏਅਰਪੋਰਟ ਤੋਂ ਆਸਟ੍ਰੇਲੀਆ ਲਈ ਰਵਾਨਾ ਹੋ ਗਿਆ ਹੈ। ਸੰਗਤਾਂ ਕੱਲ 26 ਅਕਤੂਬਰ ਸ਼ਾਮ 5.30 ਗੁਰੂ ਸਾਹਿਬ ਦੇ ਪਵਿੱਤਰ ਸਰੂਪ ਲੈ ਕੇ ਵਾਪਿਸ ਆਕਲੈਂਡ ਏਅਰਪੋਰਟ ਪੁੱਜਣਗੀਆਂ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਆਗਤ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਆਕਲੈਂਡ ਏਅਰਪੋਰਟ ਪੁੱਜਣ ਦੀ ਆਸ ਹੈ। ਕਿਉਂਕਿ ਇਹ ਲੋਂਗ ਵੀਕੈਂਡ ਹੈ, ਸੋ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਆਕਲੈਂਡ ਏਅਰਪੋਰਟ 'ਤੇ ਟ੍ਰੈਫਿਕ ਤੋਂ ਬਚਣ ਲਈ ਤੇ ਪਾਰਕਿੰਗ ਦੀ ਸਹੂਲੀਅਤ ਲਈ ਕਾਰ ਪੂਲ ਕਰਕੇ ਮੌਕੇ 'ਤੇ ਪੁੱਜਿਆ ਜਾਏ।