ਆਕਲੈਂਡ (ਹਰਪ੍ਰੀਤ ਸਿੰਘ) - ਟੀ-20 ਵਰਲਡ ਕੱਪ ਜਿੱਤਣ ਵਾਲੀ ਨਿਊਜੀਲੈਂਡ ਮਹਿਲਾ ਟੀਮ ਨੂੰ ਵਰਲਡ ਕੱਪ ਦੀ ਇਨਾਮੀ ਰਾਸ਼ੀ ਵਜੋਂ $$3.8 ਮਿਲੀਅਨ ਮਿਲੇ ਹਨ, ਪਰ ਬੱਸ ਇੱਥੇ ਨਹੀਂ ਹੋਈ ਕਿਉਂਕਿ 15 ਖਿਡਾਰੀਆਂ ਦੀ ਨਿਊਜੀਲੈਂਡ ਮਹਿਲਾ ਟੀਮ ਨੂੰ ਕੁੱਲ ਇਨਾਮ $12.85 ਮਿਲੀਅਨ ਦੇ ਮਿਲੇ ਹਨ, ਜੋ 15 ਖਿਡਾਰੀਆਂ ਵਿੱਚ ਬਰਾਬਰ ਵੰਡੀ ਜਾਏਗੀ, ਭਾਵ ਪ੍ਰਤੀ ਖਿਡਾਰੀ $0.86 ਮਿਲੀਅਨ ਦੀ ਰਾਸ਼ੀ ਹਿੱਸੇ ਆਏਗੀ। ਟੀ20 ਜਿੱਤਣ ਤੋਂ ਬਾਅਦ ਨਿਊਜੀਲ਼ੈਂਡ ਦੀ ਟੀਮ ਤੀਜੀ ਅਜਿਹੀ ਟੀਮ ਬਣੀ ਹੈ, ਜਿਸਨੇ ਵਨਡੇਅ ਅਤੇ ਟੀ20 ਦੋਨੋਂ ਸ਼੍ਰੇਣੀਆਂ ਦੇ ਵਰਲਡ ਕੱਪ ਜਿੱਤੇ ਹਨ।