ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਪਲਾਈਮਾਊਥ ਦੇ ਰੋਟਵੀਲਰ ਨਸਲ ਦੇ ਕੁੱਤੇ ਇੰਡੀ ਦੀ ਹਾਈਕੋਰਟ ਵਲੋਂ ਮੌਤ ਦੀ ਸਜਾ ਬਰਕਰਾਰ ਰੱਖੀ ਗਈ ਹੈ, ਦਰਅਸਲ ਇੰਡੀ ਨੇ ਸਾਈਕਲ ਸਵਾਰਾਂ ਦੇ ਇੱਕ ਗਰੁੱਪ 'ਤੇ ਹਮਲਾ ਕੀਤਾ ਸੀ, ਜਿਸ ਕਾਰਨ ਇੱਕ ਸਾਈਕਲ ਸਵਾਰ ਨੂੰ ਕਾਫੀ ਗੰਭੀਰ ਦਰਜੇ ਦੀਆਂ ਸੱਟਾਂ ਵੱਜੀਆਂ ਸਨ ਤੇ ਇਸੇ ਲਈ ਹੇਠਲੀ ਅਦਾਲਤ ਨੇ ਇੰਡੀ ਨੂੰ ਮੌਤ ਦੀ ਸਜਾ ਸੁਣਾਈ ਸੀ ਤੇ ਇੰਡੀ ਦੀ ਮਾਲਕ ਨੇ ਇਸ ਖਿਲਾਫ ਹਾਈਕੋਰਟ ਵਿੱਚ ਅਪੀਲ ਕੀਤੀ ਸੀ, ਜਿਸਨੂੰ ਅੱਜ ਖਾਰਿਜ ਕਰ ਦਿੱਤਾ ਗਿਆ ਹੈ।