ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਦੇ ਉਪਨਗਰ ਵਿਖੇ ਪ੍ਰਵਾਸੀ ਪਰਿਵਾਰ ਨੂੰ ਡਰਾਉਣ-ਧਮਕਾਉਣ ਵਾਲੇ 2 ਭਰਾਵਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ, ਇਹ ਦੋਨੋਂ ਭਰਾ ਪਰਿਵਾਰ ਦੇ ਗੁਆਂਢ ਵਿੱਚ ਹੀ ਰਹਿੰਦੇ ਸਨ ਤੇ ਮਾਮਲਾ ਉਸ ਵੇਲੇ ਜਿਆਦਾ ਗਰਮਾ ਗਿਆ ਜਦੋਂ ਦੋਨਾਂ ਨੂੰ ਇੰਝ ਲੱਗਿਆ ਕਿ ਪਰਿਵਾਰ ਦਾ ਇੱਕ ਮੈਂਬਰ ਉਨ੍ਹਾਂ ਦੀ ਵੀਡੀਓ ਕਰ ਰਿਹਾ ਹੈ, ਜਦਕਿ ਅਸਲ ਵਿੱਚ ਉਹ ਆਪਣੇ ਕਿਸੇ ਰਿਸ਼ਤੇਦਾਰ ਨਾਲ ਵੀਡੀਓ ਕਾਲ ਕਰ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਹੋਰ ਵਿਅਕਤੀ ਵੀ ਲੋੜੀਂਦਾ ਹੈ।