ਆਕਲੈਂਡ (ਹਰਪ੍ਰੀਤ ਸਿੰਘ) - ਭਾਜੀ ਦਲਜੀਤ ਸਿੰਘ ਅਤੇ ਰੰਜੇ ਸਿੱਕਾ ਵਲੋਂ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨਾਲ 2 ਘੰਟੇ ਲੰਬੀ ਬਹੁਤ ਹੀ ਉਤਪਾਦਕ ਮੀਟਿੰਗ ਵਿੱਚ ਭਾਈਚਾਰੇ ਲਈ ਬਹੁਤ ਹੀ ਚੰਗੀ ਖਬਰ ਨਿੱਕਲਕੇ ਆਈ ਹੈ।
ਮੀਟਿੰਗ ਵਿੱਚ ਵੀਜ਼ਾ ਮੁੱਦਿਆਂ ਅਤੇ ਮਨਿਸਟਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਸਮੇਤ ਲਗਭਗ ਸਾਰੇ ਇਮੀਗ੍ਰੇਸ਼ਨ ਵਿਿਸ਼ਆਂ ਨੂੰ ਕਵਰ ਕਰਦੇ ਹੋਏ ਡੂੰਘਾਈ ਨਾਲ ਚਰਚਾ ਕੀਤੀ ਗਈ। ਸਾਂਝੇ ਕੀਤੇ ਗਏ ਮੁੱਦਿਆਂ ਵਿੱਚ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਅਤੇ ਵਿਿਦਆਰਥੀ ਵੀਜ਼ਾ ਤੋਂ ਲੈ ਕੇ ਮਾਪਿਆਂ ਦਾ ਵੀਜ਼ਾ, ਪ੍ਰਵਾਸੀ ਸ਼ੋਸ਼ਣ ਅਤੇ ਆਗਾਮੀ ਪੇਰੈਂਟ ਵੀਜ਼ਾ ਸ਼ਾਮਲ ਹਨ।
ਨਿਊਜੀਲੈਂਡ ਵੱਸਦੇ ਭਾਈਚਾਰੇ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਪੇਰੈਂਟ ਵੀਜ਼ਾ ਲਈ ਪਾਲਿਸੀ ਦਾ ਕੰਮ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਵੇਗਾ, ਜਿਸ ਵਿੱਚ ਪਾਲਿਸੀ ਡਿਜ਼ਾਈਨ ਲਈ ਤਿੰਨ ਮਹੀਨੇ ਅਤੇ ਨਵੀਂ ਪੈਰੇਂਟ ਵੀਜਾ ਪਾਲਸੀ ਲਾਗੂ ਕਰਨ ਲਈ ਵਾਧੂ 3-6 ਮਹੀਨਿਆਂ ਦਾ ਸਮਾਂ ਹੈ, ਜੋ ਸਤੰਬਰ ਤੋਂ ਨਵੰਬਰ 2025 ਤੱਕ ਪੂਰਾ ਕਰਨ ਦਾ ਟੀਚਾ ਹੈ।
ਮਨਿਸਟਰ ਐਰੀਕਾ ਸਟੇਨਫੋਰਡ ਭਾਈਚਾਰੇ ਦੇ ਦੋਨਾਂ ਨੁਮਾਇੰਦਿਆਂ ਦੀਆਂ ਵੀਜ਼ਾ ਸੈਟਿੰਗਾਂ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਬਾਰੇ ਸੁਝਾਅ ਸੁਣਨ ਲਈ ਵੀ ਬਹੁਤ ਉਤਸੁਕਤਾ ਦਿਖਾਈ ਅਤੇ ਪ੍ਰਵਾਸੀ ਭਾਈਚਾਰਿਆਂ ਦੇ ਤਜ਼ਰਬਿਆਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਵਿੱਚ ਖੁਸ਼ੀ ਪ੍ਰਗਟਾਈ।