ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੇ ਰਹਿਣ ਵਾਲੇ ਐਂਥਨੀ ਥੋਮ ਤੇ ਉਸਦਾ ਪੁੱਤਰ ਡਿਲਨ ਆਪਣੇ ਮੈਟਲ ਡਿਟੈਕਟਰ ਨਾਲ ਅਕਸਰ ਕੁਝ ਨਾ ਕੁਝ ਲੱਭਦੇ ਰਹਿੰਦੇ ਹਨ, ਪਰ ਇਸ ਵਾਰ ਪੱਛਮੀ ਵਾਇਕਾਟੋ ਦੀ ਨਦੀ ਵਿੱਚੋਂ ਉਨ੍ਹਾਂ ਨੂੰ ਜੋ ਮਿਿਲਆ, ਉਹ ਜਿੰਦਗੀ ਵਿੱਚ ਇੱਕ-ਅੱਧੀ ਵਾਰ ਵਾਪਰਨ ਵਾਲੀ ਘਟਨਾ ਹੀ ਹੈ। ਉਨ੍ਹਾਂ ਨੂੰ 40 ਗ੍ਰਾਮ ਦੀ ਸੋਨੇ ਦੀ ਡਲੀ ਨਦੀ ਦੇ ਤਲ ਤੋਂ ਮਿਲੀ, ਜਿਸਦਾ ਮੁੱਲ ਕਰੀਬ $12000 ਤੱਕ ਦੱਸਿਆ ਜਾ ਰਿਹਾ ਹੈ। ਪਿਓ-ਪੁੱਤ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹਨ, ਕਿਉਂਕਿ ਅਜਿਹਾ ਲੋਕਾਂ ਨਾਲ ਬਹੁਤ ਘੱਟ ਵਾਪਰਦਾ ਹੈ।