Thursday, 07 November 2024
05 November 2024 New Zealand

ਇਮੀਗ੍ਰੇਸ਼ਨ ਮੰਤਰੀ ਨੇ ਭਾਰਤੀ ਵਿਦਿਆਰਥੀਆਂ ਨੂੰ ਲੈਕੇ ਦਿੱਤਾ ਖੁਸ਼ ਕਰਨ ਵਾਲਾ ਬਿਆਨ

ਇਮੀਗ੍ਰੇਸ਼ਨ ਮੰਤਰੀ ਨੇ ਭਾਰਤੀ ਵਿਦਿਆਰਥੀਆਂ ਨੂੰ ਲੈਕੇ ਦਿੱਤਾ ਖੁਸ਼ ਕਰਨ ਵਾਲਾ ਬਿਆਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੁਝ ਸਮੇਂ ਤੋਂ ਭਾਰਤੀ ਵਿਦਿਆਰਥੀਆਂ ਦੀਆਂ ਸਟੱਡੀ ਵੀਜਾ ਫਾਈਲਾਂ ਵਿੱਚ ਬੇਲੋੜੀ ਰਿਜੈਕਸ਼ਨ ਦਰ ਵਧੀ ਹੈ। ਜਿੱਥੇ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱੱਚ ਭਾਰਤੀ ਵਿਿਦਆਰਥੀਆਂ ਦੀਆਂ 40% ਫਾਈਲਾਂ ਰੱਦ ਹੋਈਆਂ ਸਨ, ਉੱਥੇ ਹੀ ਚੀਨੀ ਵਿਿਦਆਰਥੀਆਂ ਦੀਆਂ ਫਾਈਲਾਂ 98% ਤੱਕ ਅਪਰੂਵ ਹੋਈਆਂ ਹਨ।
ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਵੀ ਇਸ ਨੂੰ ਲੈਕੇ ਖੁਸ਼ ਨਹੀਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਹੀ ਉਹ ਅਜਿਹੇ ਬਦਲਾਅ ਕਰਨ ਦੇ ਹਿੱਤ ਵਿੱਚ ਹਨ, ਜਿਸ ਨਾਲ ਚੰਗੀ ਮਨਸ਼ਾ ਰੱਖਣ ਵਾਲੇ ਭਾਰਤੀ ਵਿਿਦਆਰਥੀਆਂ ਦੇ ਵੀਜੇ ਰੱਦ ਨਾ ਹੋਣ ਤੇ ਉਨ੍ਹਾਂ ਨੂੰ ਆਸਾਨੀ ਨਾਲ ਵੀਜੇ ਜਾਰੀ ਹੋਣ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਲਈ ਇੱਕ ਵੱਡੀ ਸੰਭਾਵਿਤ ਮਾਰਕੀਟ ਹੈ ਤੇ ਨਿਊਜੀਲੈਂਡ ਆਉਣ ਵਾਲੇ ਵਿਿਦਆਰਥੀਆਂ ਨੂੰ ਲੈਕੇ ਪ੍ਰੀ-ਕੋਵਿਡ ਲੇਵਲ ਹਾਸਿਲ ਕਰਨਾ ਚਾਹੁੰਦੇ ਹਨ। ਨਿਊਜੀਲੈਂਡ ਦੀਆਂ ਯੂਨੀਵਰਸਿਟੀਆਂ ਤੇ ਟਰਸ਼ਰੀ ਐਜੁਕੇਸ਼ਨ ਕੇਂਦਰ ਵੀ ਸਰਕਾਰ 'ਤੇ ਦਬਾਅ ਬਣਾ ਰਹੇ ਹਨ ਕਿ ਭਾਰਤ ਤੋਂ ਆਉਣ ਵਾਲੇ ਵਿਿਦਆਰਥੀਆਂ ਦੀ ਬੇਲੋੜੀ ਰਿਜੇਕਸ਼ਨ ਘਟਾਈ ਜਾਏ, ਕਿਉਂਕਿ ਇਸ ਕਾਰਨ ਉਨ੍ਹਾਂ ਨੂੰ ਵੱਡੇ ਵਿੱਤੀ ਨੁਕਸਾਨ ਝੱਲਣੇ ਪੈ ਰਹੇ ਹਨ।

ADVERTISEMENT
NZ Punjabi News Matrimonials