ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ 45 ਸਾਲਾ ਮਿਤੇਸ਼ ਕੁਮਾਰ ਨੂੰ ਆਕਲੈਂਡ ਅਦਾਲਤ ਵਿੱਚ ਅੱਜ 8 ਸਾਲ 6 ਮਹੀਨੇ ਦੀ ਜੇਲ ਦੀ ਸਜਾ ਸੁਣਾਈ ਗਈ ਹੈ, ਦਰਅਸਲ ਇਸ ਸਾਲ ਦੇ ਸ਼ੁਰੂ ਵਿੱਚ ਉਸਨੇ ਆਪਣੀ ਹੀ ਪਤੀ ਨੂੰ ਵੇਸਲੀ ਦੇ ਮੈਕਡੋਨਲਡ ਵਿਖੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਉਸਨੇ ਤੇਜਧਾਰ ਹਥਿਆਰ ਨਾਲ ਵਾਰ-ਵਾਰ ਪਤਨੀ ਦੇ ਗਲੇ 'ਤੇ ਹਮਲਾ ਕੀਤਾ ਸੀ ਤੇ ਕਰੀਬ 7 ਮਿੰਟ ਤੱਕ ਇਹ ਹਮਲਾ ਹੋਇਆ ਸੀ।
ਮਿਤੇਸ਼ ਅਨੁਸਾਰ ਉਸਨੇ ਇਹ ਹਮਲਾ ਇਸ ਲਈ ਕੀਤਾ ਕਿਉਂਕਿ ਦੋਨਾਂ ਵਿਚਾਲੇ ਡਾਈਵੋਰਸ ਦਾ ਕੇਸ ਚੱਲ ਰਿਹਾ ਸੀ ਤੇ ਉਸਦੀ ਪਤਨੀ ਉਸ ਤੋਂ ਲੋੜ ਤੋਂ ਵੱਧ ਡਾਈਵੋਰਸ ਦਾ ਪੈਸਾ ਮੰਗ ਰਹੀ ਸੀ। ਮਿਤੇਸ਼ ਚਾਹੁੰਦਾ ਸੀ ਕਿ ਪਤਨੀ ਮਰ ਜਾਏ ਤੇ ਸਾਰਾ ਪੈਸਾ ਬੱਚਿਆਂ ਕੋਲ ਚਲਿਆ ਜਾਏ।