ਆਕਲੈਂਡ :(ਜਸਪ੍ਰੀਤ ਸਿੰਘ ਰਾਜਪੁਰਾ ) TDA ਨਾਮਕ ਇਮੀਗ੍ਰੇਸ਼ਨ ਅਡਵਾਈਜ਼ਰ ਤੁਆਰਿਕੀ ਡੇਲਮੇਅਰ ਨੇ ਅੱਜ ਇੱਕ ਮਹੱਤਵਪੂਰਨ ਜਾਣਕਰੀ ਸਾਂਝੀ ਕਰਦੇ ਦੱਸਿਆ ਕਿ ਉਹਨਾਂ ਦੇ ਇੱਕ ਕਲਾਇੰਟ ਲਈ ਮਹੱਤਵਪੂਰਨ ਜਿੱਤ ਮਿਲੀ ਹੈ ਕਿਉਂਕਿ ਖ਼ਾਲਿਸਤਾਨ ਦੇ ਇੱਕ ਆਜ਼ਾਦ ਸਮਰਥਕ, ਜਿਸ ਨੂੰ ਮਿਸਟਰ SSS ਦੇ ਨਾਂਅ ਨਾਲ ਪਛਾਣਿਆ ਜਾਂਦਾ ਹੈ, ਨੂੰ ਨਿਊਜ਼ੀਲੈਂਡ ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਾਈਬਿਊਨਲ ਦੁਆਰਾ ਸ਼ਰਨਾਰਥੀ ਵਜੋਂ ਮੰਨਤਾ ਦਿੱਤੀ ਗਈ ਹੈ। ਮਿਸਟਰ SSS ਨੇ ਆਪਣੇ ਮਾਮਲੇ ਵਿੱਚ ਇਹ ਦਲੀਲ ਦਿੱਤੀ ਕਿ ਖ਼ਾਲਿਸਤਾਨ ਸਮਰਥਨ ਦੇ ਕਾਰਨ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਤੰਗ ਕੀਤਾ ਜਾਣ ਅਤੇ ਉਹਨਾਂ ਦੀ ਜਾਨ ਜਾਣਦਾ ਵੀ ਡਰ ਹੈ ਅਤੇ ਇਸ ਕਰਕੇ ਉਹ ਜਾਨ ਨੂੰ ਖ਼ਤਰਾ ਮਹਿਸੂਸ ਕਰਦੇ ਹਨ ਅਤੇ ਆਪਣੇ ਦੇਸ਼ ਪੰਜਾਬ ਵਾਪਿਸ ਨਹੀਂ ਜਾ ਸਕਦੇ । ਟ੍ਰਾਈਬਿਊਨਲ ਨੇ ਇਹ ਮੰਨਿਆ ਕਿ ਉਨ੍ਹਾਂ ਦੇ ਦਾਅਵੇ ਵਿਸ਼ਵਾਸਯੋਗ ਹਨ ਅਤੇ 1951 ਦੀ ਸ਼ਰਨਾਰਥੀ ਸੰਮੈਲਨ ਅਧੀਨ ਉਨ੍ਹਾਂ ਨੂੰ ਮੰਨਤਾ ਮਿਲੀ, ਜੋ ਕਿ ਖ਼ਾਲਿਸਤਾਨ ਹਮਾਇਤੀਆਂ ਲਈ ਇੱਕ ਇਤਿਹਾਸਕ ਪਲ ਹੈ ਜੋ ਅੰਤਰਰਾਸ਼ਟਰੀ ਸਹਾਰਾ ਲੱਭ ਰਹੇ ਹਨ।
ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਇੱਕ ਬਿਆਨ ਵਿੱਚ, ਇਮੀਗ੍ਰੇਸ਼ਨ ਅਡਵਾਈਜ਼ਰ ਤੂਆਰੀਕੀ ਨੇ ਖ਼ਾਲਿਸਤਾਨ ਹਮਾਇਤੀਆਂ ਲਈ ਜੋਖ਼ਮਾਂ ਨੂੰ ਉਜਾਗਰ ਕੀਤਾ: "ਭਾਰਤੀ ਸਰਕਾਰ ਖ਼ਾਲਿਸਤਾਨ ਦੇ ਇੱਕ ਅਜ਼ਾਦ ਰਾਜ ਦੀ ਹਮਾਇਤ ਕਰਨ ਵਾਲੇ ਸਿੱਖ ਕਾਰਕੁਨ ਨੂੰ ਅੱਤਵਾਦੀ ਮੰਨਦੀ ਹੈ।" ਇਸ ਬਿਆਨ ਨੇ ਉਹਨਾਂ ਵਿਅਕਤੀਆਂ ਵਾਸਤੇ ਖ਼ਤਰਾ ਦਿਖਾਇਆ ਜੋ ਖ਼ਾਲਿਸਤਾਨ ਦੇ ਸਵੈਸ਼ਾਸਿਤ ਰਾਜ ਲਈ ਬੋਲ ਰਹੇ ਹਨ ਅਤੇ ਉਹਨਾਂ ਨੂੰ ਉਨ੍ਹਾਂ ਦੇ ਰਾਜਨੀਤਕ ਵਿਚਾਰਾਂ ਕਰਕੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਨੇਡਾ ਅਤੇ ਅਮਰੀਕਾ ਸਰਕਾਰਾਂ ਦੇ ਹਾਲੀਆ ਦੋਸ਼ਾਂ ਨੇ, ਜਿਨ੍ਹਾਂ ਵਿੱਚ ਮੋਦੀ ਸਰਕਾਰ ਨੂੰ ਕੈਨੇਡੀਅਨ ਸਿੱਖ ਹਮਾਇਤੀ ਹਰਦੀਪ ਸਿੰਘ ਨਿਜ਼ਾਰ ਦੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ, ਖ਼ਾਲਿਸਤਾਨ ਹਮਾਇਤੀਆਂ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਵਧਾਇਆ ਹੈ। ਇਸਦੇ ਚੱਲਦਿਆਂ, ਨਿਊਜ਼ੀਲੈਂਡ, ਆਸਟਰੇਲੀਆ, ਅਮਰੀਕਾ, ਕੈਨੇਡਾ ਅਤੇ ਯੂਕੇ ਸਮੇਤ "ਫਾਈਵ ਆਈਜ਼" ਗਠਜੋੜ ਨੇ ਵਿਦੇਸ਼ੀ ਸਿੱਖ ਕਾਰਕੁਨਾਂ ਲਈ ਵੱਖ ਵੱਖ ਸਮੇ ਤੇ ਚਿੰਤਾ ਪ੍ਰਗਟ ਕੀਤੀ ਹੈ।
ਇਹ ਮਾਮਲਾ ਉਸ ਸਮੇਂ ਆਇਆ ਹੈ ਜਦੋਂ ਨਿਊਜ਼ੀਲੈਂਡ ਵਿੱਚ ਖ਼ਾਲਿਸਤਾਨ ਲਹਿਰ ਦੇ ਪ੍ਰਤੀ ਬਹੁਤ ਸਾਰੀ ਨਿਗਰਾਨੀ ਹੋ ਰਹੀ ਹੈ। ਨਵੰਬਰ 17 ਨੂੰ ਆਕਲੈਂਡ ਵਿੱਚ ਖ਼ਾਲਿਸਤਾਨ ਆਜ਼ਾਦੀ ਬਾਰੇ ਇੱਕ ਰੈਫਰੈਂਡਮ ਹੋਣ ਜਾ ਰਿਹਾ ਹੈ, ਜਿਸਨੂੰ ਲੋਕਲ ਹਮਾਇਤੀ ਵੱਡੀ ਗਿਣਤੀ ਵਿੱਚ ਮਿਲ ਰਹੀ ਹੈ। ਜਿਸ ਨਾਲ ਨਿਊਜ਼ੀਲੈਂਡ ਦੇ ਕਾਰਕੁਨਾਂ ਦੀ ਸੁਰੱਖਿਆ ਸੰਬੰਧੀ ਚਿੰਤਾ ਜਤਾਈ ਜਾ ਰਹੀ ਹੈ।
ਨਿਊਜ਼ੀਲੈਂਡ ਬਹੁਤ ਸਮੇਂ ਤੋਂ ਮਾਨਵ ਅਧਿਕਾਰਾਂ ਅਤੇ ਸਵੈ-ਨਿਰਣੇ ਦਾ ਹੱਕ ਸਬੰਧੀ ਹਮਾਇਤ ਕਰਦਾ ਆਇਆ ਹੈ, ਜੋ ਇਸਦੇ ਪ੍ਰਗਤੀਸ਼ੀਲ ਇਮੀਗ੍ਰੇਸ਼ਨ ਨੀਤੀਆਂ ਵਿੱਚ ਦਰਸਾਇਆ ਗਿਆ ਹੈ। ਪਿਛਲੇ ਸਮੇਂ ਵਿਚ, ਨਿਊਜ਼ੀਲੈਂਡ ਨੇ ਉਹਨਾਂ ਲੋਕਾਂ ਨੂੰ ਸ਼ਰਣ ਦਿੱਤੀ ਹੈ ਜੋ ਰਾਜਨੀਤਕ, ਧਾਰਮਿਕ ਜਾਂ ਸਮਾਜਿਕ ਵਿਚਾਰਾਂ ਕਰਕੇ ਪੀੜਤ ਸਨ। ਮਿਸਟਰ SSS ਨੂੰ ਸ਼ਰਨਾਰਥੀ ਦੇ ਤੌਰ 'ਤੇ ਮੰਨਣ ਦਾ ਫ਼ੈਸਲਾ ਨਿਊਜ਼ੀਲੈਂਡ ਦੀ ਉਨ੍ਹਾਂ ਮੂਲ ਮਾਨਤਾਂਵਾਂ ਨੂੰ ਹੋਰ ਪੱਕਾ ਕਰਦਾ ਹੈ ਜਿਸ ਦੀ ਉਹ ਗੱਲ ਕਰਦੇ ਹਨ
ਜਿਵੇਂ ਹੀ ਖ਼ਾਲਿਸਤਾਨ ਰੈਫਰੈਂਡਮ ਨੇੜੇ ਆ ਰਿਹਾ ਹੈ, ਨਿਊਜ਼ੀਲੈਂਡ ਸਰਕਾਰ ਅਤੇ ਇਸਦੇ ਸਾਥੀ ਹਮੇਸ਼ਾ ਮਾਨਵ ਅਧਿਕਾਰਾਂ ਲਈ ਗੱਲਬਾਤ ਦੀ ਹਮਾਇਤ ਕਰਦੇ ਹਨ, ਅਤੇ ਇਹ ਇੱਕ ਉਦਾਹਰਨ ਹੈ ਉਹਨਾਂ ਦੇਸ਼ਾਂ ਲਈ ਜੋ ਰਾਜਨੀਤਕ ਵਿਵਾਦਾਂ ਅਤੇ ਸਵੈ-ਨਿਰਣੇ ਦੇ ਮਾਮਲਿਆਂ ਨਾਲ ਜੂਝ ਰਹੇ ਹਨ ਅਤੇ ਆਪਣੀ ਅਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਖ਼ਤਰਾ ਮੰਦੇ ਹਨ ।
ਇੱਥੇ ਇਹ ਵੀ ਜਿਕਰਯੋਗ ਹੈ ਕਿ TDA ਨਾਮਕ ਇਮੀਗ੍ਰੇਸ਼ਨ ਅਡਵਾਈਜ਼ਰ ਤੁਆਰਿਕੀ ਡੇਲਮੇਅਰ ਮੌਰੀ ਮੂਲ ਦੀ ਨਿਊਜ਼ੀਲੈਂਡ ਦੀ ਵਾਸੀ ਹਨ ਅਤੇ 1998 1999 ਚ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਦੀ ਮੰਤਰੀ ਰਹੇ ਹਨ ਅਤੇ ਉਹਨਾਂ ਨੇ ਉਸ ਸਮੇਂ ਰਹਿੰਦੇ ਵੀ ਕਈਇਸ ਤਰਾਂ ਦੀ ਫੈਸਲੇ ਕੀਤੀ ਹਨ।