ਆਕਲੈਂਡ (ਹਰਪ੍ਰੀਤ ਸਿੰਘ) - ਫਾਇਨਾਂਸ ਐਂਡ ਮੋਰਗੇਜ ਅਡਵਾਈਜ਼ਰਜ਼ ਅਸੋਸੀਏਸ਼ਨ ਆਫ ਨਿਊਜੀਲੈਂਡ ਵਲੋਂ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ 5 ਵਿੱਚੋਂ 3 ਘਰਾਂ ਦੇ ਮਾਲਕ ਜਾਂ 59% ਘਰਾਂ ਦੇ ਮਾਲਕ ਇਸ ਵੇਲੇ ਮੋਰਗੇਜ ਸਟਰੈਸ ਦਾ ਸਾਹਮਣਾ ਕਰ ਰਹੇ ਹਨ। ਬਹੁਤੇ ਮਾਮਲਿਆਂ ਵਿੱਚ ਘਰਾਂ ਦੀਆਂ ਕਿਸ਼ਤਾਂ ਹਾਊਸਹੋਲਡ ਇਨਕਮ ਦਾ 30% ਜਾਂ ਉਸਤੋਂ ਵੀ ਵੱਧ ਹਨ। ਮੋਰਗੇਜ ਸਟਰੈਸ ਦਾ ਮਤਲਬ ਇਨ੍ਹਾਂ ਲੋਕਾਂ ਦੀ ਵਿੱਤੀ ਹਾਲਤ ਆਉਂਦੇ ਸਮੇਂ ਵਿੱਚ ਗੰਭੀਰ ਹੋ ਸਕਦੀ ਹੈ ਤੇ ਇਨ੍ਹਾਂ ਨੂੰ ਕਿਸ਼ਤਾਂ ਭਰਨੀਆਂ ਕਾਫੀ ਔਖੀਆਂ ਹੋ ਸਕਦੀਆਂ ਹਨ। ਫਾਇਨਾਂਸ ਐਂਡ ਮੋਰਗੇਜ ਅਡਵਾਈਜ਼ਰਜ਼ ਅਸੋਸੀਏਸ਼ਨ ਆਫ ਨਿਊਜੀਲੈਂਡ ਅਨੁਸਾਰ 37% ਘਰਾਂ ਦੇ ਮਾਲਕਾਂ ਨੇ ਮੰਨਿਆ ਹੈ ਕਿ ਬੀਤੇ 12 ਮਹੀਨਿਆਂ ਵਿੱਚ ਉਨ੍ਹਾਂ ਦੇ ਵਿੱਤੀ ਹਾਲਾਤ ਹੋਰ ਵੀ ਗਹਿਰਾ ਗਏ ਹਨ। ਆਂਕੜਿਆਂ ਦੀ ਮੰਨੀਏ ਤਾਂ ਬਿਨ੍ਹਾਂ ਮੋਰਗੇਜ ਵਾਲੇ ਘਰਾਂ ਦੇ ਮਾਲਕਾਂ ਅਤੇ ਕਿਰਾਏਦਾਰ ਵਾਲੇ ਘਰਾਂ ਦੇ ਮਾਲਕਾਂ ਦੀ ਸਥਿਤੀ ਵੀ ਬੀਤੇ ਇੱਕ ਸਾਲ ਦੇ ਮੁਕਾਬਲੇ ਥੋੜੀ ਖਸਤਾ ਹੀ ਹੋਈ ਹੈ।