ਆਕਲੈਂਡ (ਹਰਪ੍ਰੀਤ ਸਿੰਘ) - ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਫਖਰ-ਏ-ਕੌਮ ਸਨਮਾਨ ਵਾਪਿਸ ਲੈ ਲਿਆ ਗਿਆ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵਲੋਂ ਇਹ ਗੁਨਾਹ ਕਬੂਲ ਕੀਤੇ ਜਾਣ ਮਗਰੋਂ ਕਿ ਡੇਰਾ ਸੌਦਾ ਸਾਧ ਨੂੰ ਮੁਆਫੀ ਦੇਣ ਲਈ ਉਨ੍ਹਾਂ ਵਲੋਂ ਜਥੇਦਾਰ ਸਾਹਿਬ 'ਤੇ ਦਬਾਅ ਬਣਾਇਆ ਗਿਆ ਤੇ ਇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਖੁਦ ਵੀ ਸ਼ਾਮਿਲ ਸੀ। ਨਤੀਜੇ ਵਜੋਂ ਇਹ ਸਨਮਾਨ ਵਾਪਿਸ ਲੈਣ ਦਾ ਫੈਸਲਾ ਕੀਤਾ ਗਿਆ ਹੈ।