ਆਕਲੈਂਡ (ਹਰਪ੍ਰੀਤ ਸਿੰਘ) - ਨਾਰਦਨ ਲਾਈਟਸ ਫਾਰ ਦ ਈਯਰ ਕੰਪੀਟਿਸ਼ਨ ਸਮਾਗਮ ਮੌਕੇ ਨਿਊਜੀਲੈਂਡ ਦੇ ਹੇਨਰੀ ਫਰੇਕਸ ਦੀਆਂ 2 ਤਸਵੀਰਾਂ ਨੂੰ ਦੁਨੀਆਂ ਦੀਆਂ ਸਭ ਤੋਂ ਸ਼ਾਨਦਾਰ ਤਸਵੀਰਾਂ ਦਾ ਮਾਣ ਹਾਸਿਲ ਹੋਇਆ ਹੈ। ਹੇਨਰੀ ਫਰੇਕਸ ਵਲੋਂ ਮਾਉਂਟ ਐਸਪਾਇਰਿੰਗ ਨੈਸ਼ਨਲ ਪਾਰਕ ਵਿੱਚ ਮਈ ਵਿੱਚ ਜੀਓਮੈਗਨੇਟਿਕ ਸਟੋਰਮ ਦੌਰਾਨ ਇਹ ਫੋਟੋਆਂ ਖਿੱਚੀਆਂ ਗਈਆਂ ਸਨ। ਇਸ ਕੰਪੀਟਿਸ਼ਨ ਵਿੱਚ ਦੁਨੀਆਂ ਭਰ ਤੋਂ ਫੋਟੋਗ੍ਰਾਫਰਾਂ ਵਲੋਂ ਹਿੱਸਾ ਲਿਆ ਗਿਆ ਸੀ।