ਆਕਲੈਂਡ (ਹਰਪ੍ਰੀਤ ਸਿੰਘ) - 'ਸੇਫਸਵਿਮ' ਵਾਟਰ ਕੁਆਲਟੀ ਪ੍ਰੋਗਰਾਮ ਹੈ, ਜੋ ਰਿਹਾਇਸ਼ੀਆਂ ਨੂੰ ਜਾਗਰੂਕ ਕਰਦਾ ਹੈ ਕਿ ਕਿਸ ਬੀਚ ਦਾ ਪਾਣੀ ਤੈਰਨ ਲਈ ਸੁਰੱਖਿਅਤ ਹੈ ਜਾਂ ਨਹੀਂ। ਇਸ ਵਾਰ ਵੀ ਆਕਲੈਂਡ ਦੇ ਕਈ ਅਜਿਹੇ ਬੀਚ ਸਾਹਮਣੇ ਆਏ ਹਨ, ਜੋ ਰਿਹਾਇਸ਼ੀਆਂ ਲਈ ਸਾਫ-ਸੁਥਰੇ ਨਹੀਂ ਹਨ ਤੇ ਜਿਨ੍ਹਾਂ ਵਿੱਚ ਮਨੁੱਖੀ ਮਲ ਮਿਲੇ ਹੋਣ ਦੀ ਵੀ ਪੁਸ਼ਟੀ ਹੋਈ ਹੈ। ਜੇ ਤੁਹਾਡਾ ਵੀ ਕਿਸੇ ਬੀਚ 'ਤੇ ਘੁੰਮਣ ਜਾਣ ਦਾ ਮਨ ਬਣ ਰਿਹਾ ਹੈ ਤਾਂ ਤੁਸੀ ਇਸ ਵੈਬਸਾਈਟ 'ਤੇ ਜਾਕੇ ਚੈਕ ਕਰ ਸਕਦੇ ਹੋ ਕਿ ਕਿਹੜਾ ਬੀਚ ਤੈਰਾਕੀ ਯੋਗ ਹੈ ਤੇ ਕਿਹੜਾ ਨਹੀਂ।