ਸਭ ਤੋਂ ਟਾਪ ‘ਤੇ ਬਾਸਕਟਬਾਲ ਖਿਡਾਰੀ ਸਟੀਵਨ ਐਡਮਜ਼
ਆਕਲੈਂਡ (ਹਰਪ੍ਰੀਤ ਸਿੰਘ) - ਸਾਲ 2024 ਵਿੱਚ ਨਿਊਜੀਲੈਂਡ ਦੇ ਸਭ ਤੋਂ ਜਿਆਦਾ ਕਮਾਈ ਕਰਨ ਵਾਲੇ ਟਾਪ ਦੇ 10 ਖਿਡਾਰੀਆਂ ਦੀ ਸੂਚੀ ਜਾਰੀ ਹੋ ਗਈ ਹੈ, ਸੂਚੀ ਵਿੱਚ ਪਹਿਲੇ ਨੰਬਰ ;ਤੇ ਬਾਸਕਟਬਾਲ ਖਿਡਾਰੀ ਸਟੀਵਨ ਐਡਮਜ਼ ਹੈ, ਜਿਸ ਦੀ ਇਸ ਸਾਲ ਦੀ ਕਮਾਈ $21,370,482 ਰਹੀ ਹੈ। ਦੂਜੇ ਨੰਬਰ 'ਤੇ
ਫੁੱਟਬਾਲ ਖਿਡਾਰੀ ਕ੍ਰਿਸ ਵੁੱਡ ($8,946,828.80), ਤੀਜੇ 'ਤੇ ਗੋਲਫਰ ਲੀਡੀਆ ਕੋ ($6,352,207.72), ਚੌਥੇ 'ਤੇ ਗੋਲਫ ਖਿਡਾਰੀ ($5,193,083), ਪੰਜਵੇਂ 'ਤੇ ਬਾਕਸਰ ਜੋਸਫ ਪਾਰਕਰ ($5,376,700)ਮ ਛੇਵੇਂ 'ਤੇ ਸਟੀਵਨ ਆਲਕਰ ($4,151,280.58)ਮ 7ਵੇਂ 'ਤੇ ਗੋਲਫ ਖਿਡਾਰੀ ਰਯਾਨ ਫੋਕਸ ($3,114,308.48), 8ਵੇਂ 'ਤੇ ਸਕੋਟ ਡਿਕਸਨ ($2,615,339), 9ਵੇਂ 'ਤੇ ਕ੍ਰਿਕੇਟ ਖਿਡਾਰੀ ਟਰੇਂਟ ਬੋਲਟ ($2,507,210), 10ਵੇਂ 'ਤੇ ਟੈਨਿਸ ਖਿਡਾਰਣ ਐਰਿਨ ਰੁਟਲਿਫ ($2,225,135.23)। ਦੱਸਦੀਏ ਕਿ ਇਸ ਸੂਚੀ ਵਿੱਚ ਇੱਕ ਵੀ ਰਗਬੀ ਖਿਡਾਰੀ ਸ਼ੁਮਾਰ ਨਹੀਂ ਹੋਇਆ ਹੈ ਤੇ ਨਾਲ ਹੀ ਇਹ ਕਮਾਈ ਟੂਰਨਾਮੈਂਟਾਂ ਤੋਂ ਜਿੱਤੀ ਕਮਾਈ ਹੈ, ਇਸ ਵਿੱਚ ਕੋਈ ਕਮਰਸ਼ਲ ਜਾਂ ਕਾਰੋਬਾਰੀ ਕਮਾਈ ਸ਼ਾਮਿਲ ਨਹੀਂ ਹੈ।