ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਛੋਟੀ ਉਮਰ ਦੇ ਲੁਟੇਰਿਆਂ ਨੇ ਤੋੜੀ ਯਾਤਰੀ ਦੀ ਖੋਪੜੀ ਦੀ ਹੱਡੀ
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟਰੇਨ ਵਿੱਚ ਬ੍ਰਿਟਮੋਰਟ ਤੋਂ ਪੇਨਮੋਰ ਜਾ ਰਹੇ ਇੱਕ ਰਿਹਾਇਸ਼ੀ ਨੂੰ ਲੁੱਟ ਦੀ ਘਟਨਾ ਦੌਰਾਨ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਤੇ ਯਾਤਰੀ ਦੀ ਆਈਸੋਕੇਟ ਵਾਲੀ ਹੱਡੀ ਤੋੜੇ ਜਾਣ ਦੀ ਖਬਰ ਹੈ। ਯਾਤਰੀ ਮੁਤਾਬਕ ਉਸ ਕੋਲ ਮਹਿੰਗੇ ਆਈਪੋਡ ਦਾ ਜੋੜਾ ਸੀ, ਜਿਸਨੂੰ ਦੇਖਕੇ 12 ਤੋਂ 17 ਸਾਲ ਦੀ ਉਮਰ ਦੇ ਨਸ਼ੇ ਦੀ ਹਾਲਤ ਵਿੱਚ ਮੁੰਡੇ ਕੁੜੀਆਂ ਦੇ ਗਰੁੱਪ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਇਹ ਹਮਲਾ ਸਿਰਫ ਉਸ 'ਤੇ ਹੀ ਨਹੀਂ, ਬਲਕਿ 2 ਹੋਰ ਯਾਤਰੀਆਂ 'ਤੇ ਵੀ ਹੋਇਆ ਤੇ ਉਨ੍ਹਾਂ ਦੇ ਵੀ ਫੋਨ ਤੋੜ ਦਿੱਤੇ ਗਏ। ਪੁਲਿਸ ਅਨੁਸਾਰ ਇਹ 12-13 ਮੁੰਡੇ-ਕੁੜੀਆਂ ਸਨ, ਜਿਨ੍ਹਾਂ ਵਿੱਚੋਂ 9 ਨੂੰ ਫੜ ਲਿਆ ਗਿਆ ਹੈ।