ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਨੇ ਆਕਲੈਂਡ ਏਅਰਪੋਰਟ ਵਿੱਚ ਆਪਣੀ ਬਕਾਇਆ ਹਿੱਸੇਦਾਰੀ ਦੇ ਸ਼ੇਅਰ 9.7% ਵੇਚ ਦਿੱਤੇ ਹਨ, ਇਹ ਸ਼ੇਅਰ ਕਰੀਬ $1.3 ਬਿਲੀਅਨ ਮੁੱਲ ਦੇ ਸਨ। ਡੀਲ ਪੂਰੀ ਹੋਣ ਤੱਕ ਕੰਪਨੀ ਦੇ ਸ਼ੇਅਰਾਂ 'ਤੇ ਟਰੇਡਿੰਗ ਰੋਕ ਦਿੱਤੀ ਗਈ ਹੈ। ਕੁੱਲ 163,231,446 ਸ਼ੇਅਰ ਵੇਚੇ ਗਏ ਹਨ। ਬੀਤੇ ਸਾਲ ਕਾਉਂਸਲ ਨੇ 7% ਸ਼ੇਅਰ $833 ਮਿਲੀਅਨ ਵਿੱਚ ਵੇਚੇ ਸਨ।