Friday, 18 October 2024
18 October 2024 World

ਵਿਦੇਸ਼ਾਂ ਵਿੱਚ ਧੀਆਂ-ਪੁੱਤਾਂ ਕੋਲ ਲੰਬੀਆਂ ਛੁੱਟੀਆਂ ਮਨਾਉਂਦੇ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਹੁਣ ਨਹੀਂ ਖੈਰ

ਵਿਦੇਸ਼ਾਂ ਵਿੱਚ ਧੀਆਂ-ਪੁੱਤਾਂ ਕੋਲ ਲੰਬੀਆਂ ਛੁੱਟੀਆਂ ਮਨਾਉਂਦੇ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਹੁਣ ਨਹੀਂ ਖੈਰ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਪੰਜਾਬ ਸਰਕਾਰ ਨੇ 25000 ਦੇ ਕਰੀਬ ਆਪਣੇ ਉਨ੍ਹਾਂ ਮੁਲਾਜਮਾਂ 'ਤੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ, ਜੋ ਸਾਲ ਦਾ ਲੰਬਾ ਸਮਾਂ ਤਾਂ ਅਕਸਰ ਆਪਣੇ ਵਿਦੇਸ਼ਾਂ ਵਿੱਚ ਰਹਿੰਦੇ ਧੀਆਂ-ਪੁੱਤਾਂ ਕੋਲ ਬਿਤਾਉਂਦੇ ਹਨ, ਪਰ ਤਨਖਾਹਾਂ ਪੰਜਾਬ ਸਰਕਾਰ ਕੋਲੋਂ ਹਾਸਿਲ ਕਰਦੇ ਹਨ। ਇਨ੍ਹਾਂ ਮੁਲਾਜਮਾਂ ਨੇ ਆਸਟ੍ਰੇਲੀਆ, ਨਿਊਜੀਲੈਂਡ, ਕੈਨੇਡਾ ਜਿਹੇ ਮੁਲਕਾਂ ਦੀ ਪੀਆਰ ਲਈ ਹੁੰਦੀ ਹੈ ਤੇ ਲੰਬੀ ਛੁੱਟੀ ਲੈਕੇ ਬਾਹਰ ਨੂੰ ਤੁਰ ਜਾਂਦੇ ਹਨ। ਇਨ੍ਹਾਂ 'ਤੇ ਸਖਤ ਕਾਰਵਾਈ ਕਰਨ ਲਈ ਵਿੱਤ ਵਿਭਾਗ ਨੇ ਅਜਿਹੇ ਸਰਕਾਰੀ ਕਰਮਚਾਰੀਆਂ ਦੀ ਸੂਚੀ ਮੰਗੀ ਹੈ, ਜੋ ਲੰਬੇ ਸਮੇਂ ਤੋਂ ਛੁੱਟੀ 'ਤੇ ਹਨ।

ADVERTISEMENT
NZ Punjabi News Matrimonials