ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾ ਲਈ ਕਮਾਲਾ ਹੈਰਿਸ ਤੇ ਡੋਨਲਡ ਟਰੰਪ ਹੀ ਦੋ ਮੁੱਖ ਦਾਅਵੇਦਾਰ ਹਨ, ਜੋ ਇਸ ਵੇਲੇ ਦੌੜ ਵਿੱਚ ਕੁਝ ਸਮਾਂ ਪਹਿਲਾਂ ਤੱਕ ਇੱਕ-ਦੂਜੇ ਕਰੜੀ ਟੱਕਰ ਦੇ ਰਹੇ ਸਨ, ਪਰ ਹੁਣ ਤੱਕ ਪਈਆਂ ਵੋਟਾਂ ਵਿੱਚ ਡੋਨਲਡ ਟਰੰਪ ਸਾਫ ਤੌਰ 'ਤੇ ਅੱਗੇ ਨਿਕਲਦੇ ਦਿਖ ਰਹੇ ਹਨ। ਹੁਣ ਤੱਕ ਪਈਆਂ ਵੋਟਾਂ ਵਿੱਚ ਡੋਨਲਡ ਟਰੰਪ ਨੂੰ 53% ਤੋਂ ਵਧੇਰੇ ਵੋਟਾਂ ਪਈਆਂ ਹਨ ਤੇ ਉਹ 120 ਥਾਵਾਂ ਤੋਂ ਵਾਧਾ ਹਾਸਿਲ ਕਰ ਚੁੱਕੇ ਹਨ, ਜਦਕਿ ਕਮਾਲਾ ਹੈਰਿਸ ਨੂੰ ਹੁਣ ਤੱਕ 46% ਦੇ ਕਰੀਬ ਵੋਟਾਂ ਪਈਆਂ ਹਨ ਤੇ ਉਹ 99 ਥਾਵਾਂ 'ਤੇ ਅੱਗੇ ਹਨ। ਰਾਸ਼ਟਰਪਤੀ ਦੇ ਅਹੁਦੇ ਦੀ ਦਾਅਵੇਦਾਰੀ ਲਈ ਕੁੱਲ 270 ਸੀਟਾਂ 'ਤੇ ਜਿੱਤ ਲੋੜੀਂਦੀ ਹੈ।