Thursday, 07 November 2024
06 November 2024 World

ਡੋਨਲਡ ਟਰੰਪ ਨੇ ਐਲਾਨੀ ਆਪਣੀ ਜਿੱਤ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਹੋਣਗੇ ਡੋਨਲਡ ਟਰੰਪ

ਡੋਨਲਡ ਟਰੰਪ ਨੇ ਐਲਾਨੀ ਆਪਣੀ ਜਿੱਤ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਹੋਣਗੇ ਡੋਨਲਡ ਟਰੰਪ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਡੋਨਲਡ ਟਰੰਪ ਨੇ ਫਲੋਰੀਡਾ ਵਿਖੇ ਪਾਰਟੀ ਮੈਂਬਰਾਂ ਨੂੰ ਸੰਬੋਧਿਤ ਕੀਤੀ ਸਪੀਚ ਵਿੱਚ ਆਪਣੇ ਆਪ ਨੂੰ ਜੈਤੂ ਐਲਾਨ ਦਿੱਤਾ ਹੈ ਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਅਮਰੀਕਾ ਦਾ 47ਵਾਂ ਰਾਸ਼ਟਰਪਤੀ ਬਨਣ ਦਾ ਮੌਕਾ ਮਿਲੇਗਾ। ਉਹ ਅਜਿਹੇ ਦੂਜੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ਨੂੰ 4 ਸਾਲ ਦੇ ਵਕਫੇ ਬਾਅਦ ਦੂਜੀ ਵਾਰ ਇਹ ਅਹੁਦਾ ਹਾਸਿਲ ਹੋਇਆ ਹੈ। ਇਸ ਤੋਂ ਪਹਿਲਾਂ 1893 ਵਿੱਚ ਗਰੋਵਰ ਕਲੀਵਲੈਂਡ ਨੂੰ ਇਹ ਮਾਣ ਹਾਸਿਲ ਹੋਇਆ ਸੀ।

ADVERTISEMENT
NZ Punjabi News Matrimonials