ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੀ ਸ਼ਾਮ ਮੈਲਬੋਰਨ ਰੇਲ ਨੈਟਵਰਕ ਦੀਆਂ 16 ਗੱਡੀਆਂ ਸ਼ਾਮ 4.30 ਵਜੇ ਤੋਂ ਬਾਅਦ ਕਾਫੀ ਪ੍ਰਭਾਵਿਤ ਹੋਈਆਂ। ਜਿਸ ਕਾਰਨ ਹਜਾਰਾਂ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ 'ਤੇ ਖੱਜਲ ਹੋਣਾ ਪਿਆ। ਮੈਲਬੋਰਨ ਰੇਲ ਨੈਟਵਰਕ ਅਨੁਸਾਰ ਇਹ ਸਭ ਇੱਕ ਮੁੱਖ ਲਾਈਨ 'ਤੇ ਕੀਤੀ ਗਈ ਭੰਨਤੋੜ ਦਾ ਨਤੀਜਾ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਅੱਜ ਸਾਰੀਆਂ ਰੇਲਾਂ ਸਮੇਂ ਸਿਰ ਚੱਲ ਰਹੀਆਂ ਹਨ, ਪਰ ਪੁਲਿਸ ਤੇ ਮੈਲਬੋਰਨ ਰੇਲ ਨੈਟਵਰਕ ਦੋਸ਼ੀ ਦੀ ਭਾਲ ਵਿੱੱਚ ਹਨ।