Tuesday, 17 September 2024
05 September 2024 Australia

ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਈ-ਸੈਫਟੀ ਕਮਿਸ਼ਨ ਦਾ ਵੱਡਾ ਫੈਸਲਾ

ਸੋਸ਼ਲ ਮੀਡੀਆ ਕੰਪਨੀਆਂ ਨੂੰ ਨੋਟਿਸ ਕੀਤਾ ਜਾਰੀ
ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਈ-ਸੈਫਟੀ ਕਮਿਸ਼ਨ ਦਾ ਵੱਡਾ ਫੈਸਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਨਲਾਈਨ ਸੈਫਟੀ ਰੇਗੁਲੈਟਰ 'ਈ ਸੈਫਟੀ ਕਮਿਸ਼ਨ' ਨੇ ਇੱਕ ਰਿਸਰਚ ਤੋਂ ਬਾਅਦ ਵੱਡਾ ਫੈਸਲਾ ਲੈਂਦਿਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸੋਸ਼ਲ ਮੀਡੀਆ ਕੰਪਨੀ ਇਹ ਜਾਣਕਾਰੀ ਜਾਰੀ ਕਰਨ ਕਿ ਕਿੰਨੇ ਨਿੱਕੀ ਉਮਰ ਦੇ ਬੱਚੇ ਉਨ੍ਹਾਂ ਦੇ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਤੇ ਉਮਰ ਸਬੰਧੀ ਪਾਬੰਦੀਆਂ ਨੂੰ ਇਹ ਕੰਪਨੀਆਂ ਕਿਵੇਂ ਪ੍ਰਭਾਵੀ ਢੰਗ ਨਾਲ ਲਾਗੂ ਕਰਦੇ ਹਨ। ਬੱਚਿਆਂ ਦੀ ਮਾਨਸਿਕ ਤੇ ਸ਼ਰੀਰਿਕ ਸੁਰੱਖਿਆ ਨੂੰ ਲੈਕੇ ਈ ਸੈਫਟੀ ਕਮਿਸ਼ਨ ਨੇ ਚਿੰਤਾ ਪ੍ਰਗਟਾਈ ਹੈ ਤੇ ਦੱਸਿਆ ਹੈ ਕਿ ਉਨ੍ਹਾਂ ਦੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਛੋਟੀ ਉਮਰ ਦੇ 2 ਤਿਹਾਈ ਬੱਚੇ ਸੋਸ਼ਲ ਮੀਡੀਆ ਪਲੇਟਫਾਰਮ ਵਰਤਦਿਆਂ ਹਿੰਸਕ, ਸੈਕਚੁਅਲ ਤੇ ਮਾਨਸਿਕ ਵਿਕਾਰ ਪੈਦਾ ਕਰਨ ਵਾਲੇ ਕੰਟੈਂਟ ਦੇ ਸੰਪਰਕ ਵਿੱਚ ਆਏ ਹਨ।

ADVERTISEMENT
NZ Punjabi News Matrimonials