Wednesday, 23 October 2024
11 September 2024 Australia

ਵੈਸਟਰਨ ਆਸਟ੍ਰੇਲੀਆ ਪ੍ਰੀਮੀਅਰ ਰੋਜਰ ਕੁੱਕ ਪੁੱਜੇ ਗੁਰਦੁਆਰਾ ਸਾਹਿਬ ਕੈਨੀਨਗਵੇਲ

ਗੁਟਕਾ ਸਾਹਿਬ ਬੇਅਦਬੀ ਘਟਨਾ ‘ਤੇ ਪ੍ਰਗਟਾਇਆ ਦੁੱਖ ਤੇ ਦਿੱਤਾ ਭਰੋਸਾ
ਵੈਸਟਰਨ ਆਸਟ੍ਰੇਲੀਆ ਪ੍ਰੀਮੀਅਰ ਰੋਜਰ ਕੁੱਕ ਪੁੱਜੇ ਗੁਰਦੁਆਰਾ ਸਾਹਿਬ ਕੈਨੀਨਗਵੇਲ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਗੁਰਦੁਆਰਾ ਸਾਹਿਬ ਕੈਨੀਨਗਵੇਲ ਵਿਖੇ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਆਸਟ੍ਰੇਲੀਆ ਵੱਸਦੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਤੱਕ ਅਜਿਹੇ ਕਈ ਰੋਸ ਪ੍ਰਦਰਸ਼ਨ ਵੀ ਇਸ ਘਟਨਾ ਦੇ ਰੋਸ ਵਜੋਂ ਕੀਤੇ ਜਾ ਚੁੱਕੇ ਹਨ। ਇਸੇ ਘਟਨਾ ਦੇ ਸਬੰਧ ਵਿੱਚ ਵੈਸਟਰਨ ਆਸਟ੍ਰੇਲੀਆ ਸੂਬੇ ਦੇ ਪ੍ਰੀਮੀਅਰ ਰੋਜਰ ਕੁੱਕ ਵੀ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਪੁੱਜੇ। ਉਨ੍ਹਾਂ ਇਸ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਸਿੱਖ ਭਾਈਚਾਰੇ ਨਾਲ ਭਾਈਚਾਰਿਕ ਸਾਂਝ ਵੀ ਪ੍ਰਗਟਾਈ। ਭਾਈਚਾਰੇ ਵਲੋਂ ਅਜਿਹੀਆਂ ਘਟਨਾਵਾਂ ਨੂੰ ਰੋਕੇ ਜਾਣ ਲਈ ਸਖਤ ਕਾਨੂੰਨ ਬਣਾਏ ਜਾਣ ਦੀ ਮੰਗ ਵੀ ਕੀਤੀ ਗਈ।

ADVERTISEMENT
NZ Punjabi News Matrimonials