Wednesday, 23 October 2024
12 September 2024 Australia

ਆਸਟ੍ਰੇਲੀਆ ਤੋਂ ਗਏ ਨੌਜਵਾਨ ਨੇ ਵਿਦੇਸ਼ ਬਲਾਉਣ ਦਾ ਝਾਂਸਾ ਦੇ ਕੁੜੀ ਤੇ ਕੁੜੀ ਵਾਲਿਆਂ ਨੂੰ ਦਿੱਤਾ ਧੋਖਾ

ਆਸਟ੍ਰੇਲੀਆ ਤੋਂ ਗਏ ਨੌਜਵਾਨ ਨੇ ਵਿਦੇਸ਼ ਬਲਾਉਣ ਦਾ ਝਾਂਸਾ ਦੇ ਕੁੜੀ ਤੇ ਕੁੜੀ ਵਾਲਿਆਂ ਨੂੰ ਦਿੱਤਾ ਧੋਖਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਨਵਾਂ ਸ਼ਹਿਰ ਦੇ ਬੰਗਾ ਵਿੱਚ ਪਿੰਡ ਸੁੱਜੋ ਦੀ ਰਹਿਣ ਵਾਲੀ ਜਸਮੀਨ ਕੌਰ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਇਸੇ ਸਾਲ ਫਰਵਰੀ 'ਚ ਉਸਦਾ ਵਿਆਹ ਨਵਨੀਤ ਸਿੰਘ ਵਾਸੀ ਪਿੰਡ ਨੋਰਾ ਨਾਲ ਹੋਇਆ ਸੀ ਤੇ ਨਵਨੀਤ ਨੇ ਇਹ ਦੱਸਿਆ ਸੀ ਕਿ ਉਹ ਆਸਟ੍ਰੇਲੀਆ ਪੱਕਾ ਹੈ ਤੇ ਵਿਆਹ ਤੋਂ ਬਾਅਦ ਜਸਮੀਨ ਨੂੰ ਵੀ ਆਸਟ੍ਰੇਲੀਆ ਲੈ ਜਾਏਗਾ।
ਪਰ ਵਿਆਹ ਤੋਂ ਬਾਅਦ ਦੋਨਾਂ ਵਿਚਾਲੇ ਕਲੇਸ਼ ਰਹਿਣ ਲੱਗਾ ਤੇ ਇੱਥੋਂ ਤੱਕ ਕਿ ਨਵਨੀਤ ਦੇ ਮਾਪੇ ਵੀ ਜਸਮੀਨ ਨਾਲ ਕਲੇਸ਼ ਰੱਖਣ ਲੱਗ ਪਏ। ਨਵਨੀਤ ਮਾਰਚ ਵਿੱਚ ਬਿਨ੍ਹਾਂ ਜਸਮੀਨ ਨੂੰ ਦੱਸੇ ਆਸਟ੍ਰੇਲੀਆ ਵਾਪਿਸ ਆ ਗਿਆ ਤੇ ਉਸਤੋਂ ਬਾਅਦ ਉਸਦੇ ਮਾਪੇ ਜਸਮੀਨ ਨਾਲ ਹੋਰ ਕਲੇਸ਼ ਰੱਖਣ ਲੱਗ ਪਏ ਤੇ ਉਸਨੂੰ ਇੱਕ ਦਿਨ ਲੜ੍ਹਕੇ ਘਰੋਂ ਹੀ ਕੱਢ ਦਿੱਤਾ। ਹੁਣ ਜਸਮੀਨ ਨੂੰ ਇਹ ਵੀ ਪਤਾ ਲੱਗਾ ਹੈ ਕਿ ਨਵਨੀਤ ਤਾਂ ਅਜੇ ਆਸਟ੍ਰੇਲੀਆ ਵਿੱਚ ਪੱਕਾ ਵੀ ਨਹੀਂ ਹੋਇਆ। ਜਸਮੀਨ ਦੇ ਮਾਪਿਆਂ ਨੇ ਵਿਆਹ 'ਤੇ ਕਰੀਬ 25 ਲੱਖ ਰੁਪਿਆ ਖਰਚਿਆ ਸੀ।

ADVERTISEMENT
NZ Punjabi News Matrimonials