Wednesday, 23 October 2024
09 October 2024 Australia

ਕਾਰ ਚਲਾਉਣ ਦੌਰਾਨ ਮੋਬਾਇਲ ਵਰਤੋਂ ਕਰਨ ਵਾਲੇ 2500 ਡਰਾਈਵਰਾਂ ਸਿਰਫ ਇੱਕ ਹਫਤੇ ਵਿੱਚ ਫੜੇ ਗਏ

ਕਾਰ ਚਲਾਉਣ ਦੌਰਾਨ ਮੋਬਾਇਲ ਵਰਤੋਂ ਕਰਨ ਵਾਲੇ 2500 ਡਰਾਈਵਰਾਂ ਸਿਰਫ ਇੱਕ ਹਫਤੇ ਵਿੱਚ ਫੜੇ ਗਏ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਸਾਊਥ ਆਸਟ੍ਰੇਲੀਆ ਪੁਲਿਸ ਨੇ ਬਹੁਤ ਹੀ ਚਿੰਤਾਜਣਕ ਆਂਕੜੇ ਪੇਸ਼ ਕੀਤੇ ਹਨ, ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਸਿਰਫ ਇੱਕ ਹਫਤੇ ਵਿੱਚ ਹੀ 2500 ਡਰਾਈਵਰਾਂ ਨੂੰ ਮੋਬਾਇਲ ਵਰਤੋਂ ਕਾਰਨ $556 ਦਾ ਜੁਰਮਾਨਾ ਕੀਤਾ ਗਿਆ ਹੈ, ਜਦਕਿ ਕਈ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਦੀ ਤਿਆਰੀ ਹੈ।
ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਸਤੰਬਰ 18 ਤੱਕ 3 ਮਹੀਨੇ ਦੇ ਗਰੇਸ ਪੀਰੀਅਡ ਦੌਰਾਨ ਉਨ੍ਹਾਂ ਵਲੋਂ 68,000 ਲੋਕਾਂ ਨੂੰ ਵਾਰਨਿੰਗ ਲੇਟਰ ਵੀ ਭੇਜੇ ਗਏ ਸਨ, ਜੋ ਮੋਬਾਇਲ ਵਰਤੋਂ ਕਰਦੇ ਫੜੇ ਗਏ ਸਨ। ਇਨ੍ਹਾਂ ਡਰਾਈਵਰਾਂ ਨੂੰ ਕੈਮਰਿਆਂ ਦੀ ਮੱਦਦ ਨਾਲ ਫੜਿਆ ਗਿਆ ਹੈ ਤੇ 2025 ਤੱਕ ਹੋਰ ਵੀ ਕੈਮਰੇ ਲਾਏ ਜਾਣ ਦੀ ਸੰਭਾਵਨਾ ਹੈ।

ADVERTISEMENT
NZ Punjabi News Matrimonials