Wednesday, 16 October 2024
16 October 2024 Australia

ਆਸਟ੍ਰੇਲੀਆ ਵਿੱਚ ਲਾਂਚ ਹੋਈ ਸੈਮਸੰਗ ਗਲੈਕਸੀ ਦੀ ਸਮਾਰਟ ਰਿੰਗ

ਆਸਟ੍ਰੇਲੀਆ ਵਿੱਚ ਲਾਂਚ ਹੋਈ ਸੈਮਸੰਗ ਗਲੈਕਸੀ ਦੀ ਸਮਾਰਟ ਰਿੰਗ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਅੱਜ ਸੈਮਸੰਗ ਦੀ ਸਮਾਰਟ ਰਿੰਗ ਦੀ ਵਿਕਰੀ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਵਿੱਚ ਇਸ ਸਮਾਰਟ ਰਿੰਗ ਦਾ ਮੁੱਲ $699 ਰੱਖਿਆ ਗਿਆ ਹੈ। ਇਹ ਕਈ ਤਰ੍ਹਾਂ ਦੇ ਸਾਈਜ਼ ਵਿੱਚ ਤਿੰਨ ਰੰਗਾਂ ਵਿੱਚ ਉਪਲਬਧ ਰਹੇਗੀ। ਇਹ 30 ਦਿਨਾਂ ਦੀ ਫੁੱਲ ਰਿਫੰਡ ਪਾਲਸੀ ਤਹਿਤ ਵੇਚੀ ਜਾ ਰਹੀ ਹੈ। ਇਹ ਰਿੰਗ ਤੁਹਾਡੀ ਸਿਹਤ, ਨੀਂਦ ਅਤੇ ਫਿਟਨੇਸ ਦਾ ਪੂਰਾ ਖਿਆਲ ਰੱਖੇਗੀ। ਇਸ ਵਿੱਚ ਕਈ ਤਰ੍ਹਾਂ ਦੇ ਅੱਤਆਧੁਨਿਕ ਸੈਂਸਰ ਲੱਗੇ ਹੋਏ ਹਨ। ਇਸ ਰਿੰਗ ਨੂੰ ਸੈਮਸੰਗ ਦੀ ਵੈਬਸਾਈਟ 'ਤੇ ਜਾਕੇ ਖ੍ਰੀਦਿਆ ਜਾ ਸਕਦਾ ਹੈ।

ADVERTISEMENT
NZ Punjabi News Matrimonials