Wednesday, 23 October 2024
21 October 2024 Australia

ਵਿਕਟੋਰੀਆ ਸਰਕਾਰ ਨੇ ਸਟੈਂਪ ਡਿਊਟੀ ਕੀਤੀ ਖਤਮ, ਹੋਏਗੀ ਹਜਾਰਾਂ ਡਾਲਰ ਦੀ ਬਚਤ

ਵਿਕਟੋਰੀਆ ਸਰਕਾਰ ਨੇ ਸਟੈਂਪ ਡਿਊਟੀ ਕੀਤੀ ਖਤਮ, ਹੋਏਗੀ ਹਜਾਰਾਂ ਡਾਲਰ ਦੀ ਬਚਤ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਨਵਾਂ ਘਰ ਖ੍ਰੀਦਣ ਵਾਲਿਆਂ ਨੂੰ ਵਿਕਟੋਰੀਆ ਸਰਕਾਰ ਬਹੁਤ ਵੱਡੀ ਰਾਹਤ ਦੇਣ ਜਾ ਰਹੀ ਹੈ, ਸਰਕਾਰ ਨੇ ਨਿਰਮਾਣ ਅਧੀਨ ਜਾਂ ਨਵੇਂ ਬਨਣ ਜਾ ਰਹੇ ਘਰ ਖ੍ਰੀਦਣ ਮੌਕੇ ਸਟੈਂਪ ਡਿਊਟੀ ਖਤਮ ਕਰਨ ਦਾ ਐਲਾਨ ਕੀਤਾ ਹੈ, ਸਰਕਾਰ ਦੇ ਇਸ ਫੈਸਲੇ ਨਾਲ ਵਿਕਟੋਰੀਆ ਦੇ ਰਿਹਾਇਸ਼ੀਆਂ ਦੇ ਹਜਾਰਾਂ ਡਾਲਰਾਂ ਦੀ ਬਚਤ ਹੋਏਗੀ।
ਇਸ ਵੇਲੇ ਸਟੈਂਪ ਡਿਊਟੀ ਸਿਰਫ ਫਰਸਟ ਹੋਮ ਬਾਇਰਜ਼ ਨੂੰ ਜਾਂ ਇੱਕ ਵਿਸ਼ੇਸ਼ ਮੁੱਲ ਤੱਕ ਦੇ ਨਿਰਮਾਣ ਅਧੀਨ ਘਰ ਖ੍ਰੀਦਣ 'ਤੇ ਹੀ ਬਚਾਈ ਜਾ ਸਕਦੀ ਹੈ, ਪਰ ਸਰਕਾਰ ਦਾ ਇਹ ਫੈਸਲਾ ਵਿਕਟੋਰੀਆ ਵਾਸੀਆਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਤੇ ਦੂਜੇ ਪਾਸੇ ਸਰਕਾਰ ਦਾ ਵੀ ਮੰਨਣਾ ਹੈ ਕਿ ਇਸ ਫੈਸਲੇ ਨਾਲ ਹਾਊਸਿੰਗ ਕ੍ਰਾਈਸਸ ਨੂੰ ਵੀ ਕੁਝ ਹੱਦ ਤੱਕ ਠੱਲ ਪਏਗੀ।

ADVERTISEMENT
NZ Punjabi News Matrimonials