Wednesday, 23 October 2024
23 October 2024 Australia

ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਵਲੋਂ ਕੋਮਨਵੈਲਥ ਖੇਡਾਂ ਨਾ ਕਰਵਾਉਣ ਦੇ ਫੈਸਲਾ ਦਾ ਸਿੱਧਾ ਲਾਹਾ ਹੋਇਆ ਸਕੋਟਲੈਂਡ ਵਾਲਿਆਂ ਨੂੰ

ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਵਲੋਂ ਕੋਮਨਵੈਲਥ ਖੇਡਾਂ ਨਾ ਕਰਵਾਉਣ ਦੇ ਫੈਸਲਾ ਦਾ ਸਿੱਧਾ ਲਾਹਾ ਹੋਇਆ ਸਕੋਟਲੈਂਡ ਵਾਲਿਆਂ ਨੂੰ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੇਨੀਅਲ ਐਂਡਰਿਉਜ਼ ਵਲੋਂ ਕੋਮਨਵੈਲਥ ਖੇਡਾਂ ਸੂਬੇ ਵਿੱਚ ਨਾ ਕਰਵਾਏ ਜਾਣ ਦੇ ਅਚਨਚੇਤ ਫੈਸਲੇ ਕਾਰਨ ਵਿਕਟੋਰੀਆ ਸਰਕਾਰ ਨੂੰ ਕਰੀਬ $380 ਮਿਲੀਅਨ ਹਰਜਾਨੇ ਵਜੋਂ ਕੋਮਨਵੈਲਥ ਵਾਲਿਆਂ ਨੂੰ ਦੇਣੇ ਪਏ ਸਨ, ਇਸ ਪੈਸੇ ਵਿੱਚੋਂ ਨਾ ਸਿਰਫ $205 ਮਿਲੀਅਨ ਸਕੋਟਲੈਂਡ ਨੂੰ ਮਿਿਲਆ, ਬਲਕਿ ਸਕੋਟਲੈਂਡ ਸਰਕਾਰ ਦਾ ਮੰਨਣਾ ਹੈ ਕਿ ਡੇਨੀਅਲ ਦੇ ਇਸ ਫੈਸਲੇ ਸਦਕਾ ਉਨ੍ਹਾਂ ਦੀ ਆਰਥਿਕਤਾ ਨੂੰ ਕਈ ਬਿਲੀਅਨ ਡਾਲਰ ਦਾ ਹੁਲਾਰਾ ਮਿਲੇਗਾ ਤੇ ਇਸੇ ਲਈ ਸਕੋਟਲੈਂਡ ਵਿੱਚ ਥਾਂ-ਥਾਂ 'ਤੇ ਧੰਨਵਾਦ ਵਜੋਂ ਉਨ੍ਹਾਂ ਦੇ ਪੋਸਟਰ ਬਣਾਕੇ ਵੀ ਲਾਏ ਗਏ ਹਨ। ਦੂਜੇ ਪਾਸੇ ਵਿਕਟੋਰੀਆ ਸਰਕਾਰ ਦਾ ਪਤਾ ਨਹੀਂ ਕਿ ਇਨ੍ਹਾਂ ਖੇਡਾਂ ਦੇ ਕਰਵਾਏ ਜਾਣ ਕਾਰਨ ਉਨ੍ਹਾਂ ਨੂੰ ਕਿਵੇਂ ਬਿਲੀਅਨ ਡਾਲਰ ਦਾ ਨੁਕਸਾਨ ਹੋ ਜਾਾਣਾ ਸੀ।

ADVERTISEMENT
NZ Punjabi News Matrimonials