Wednesday, 23 October 2024
23 October 2024 Australia

ਆਕਲੈਂਡ ਆ ਰਹੀ ਏਅਰ ਨਿਊਜੀਲੈਂਡ ਦੀ ਫਲਾਈਟ ਨੂੰ ਐਮਰਜੈਂਸੀ ਦੇ ਚਲਦਿਆਂ ਮੋੜਿਆ ਗਿਆ ਮੈਲਬੋਰਨ

ਆਕਲੈਂਡ ਆ ਰਹੀ ਏਅਰ ਨਿਊਜੀਲੈਂਡ ਦੀ ਫਲਾਈਟ ਨੂੰ ਐਮਰਜੈਂਸੀ ਦੇ ਚਲਦਿਆਂ ਮੋੜਿਆ ਗਿਆ ਮੈਲਬੋਰਨ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੀ ਐਨ ਜੈਡ 176 ਫਲਾਈਟ ਜੋ ਪਰਥ ਤੋਂ ਆਕਲੈਂਡ ਏਅਰਪੋਰਟ ਲਈ ਉੱਡੀ ਸੀ, ਉਡਾਣ ਦੇ 3 ਘੰਟੇ ਬਾਅਦ ਐਮਰਜੈਂਸੀ ਦੇ ਕਾਰਨ ਮੈਲਬੋਰਨ ਲਈ ਮੋੜਣੀ ਪਈ, ਕਿਉਂਕਿ ਉਸ ਵਿੱਚ ਇੱਕ ਯਾਤਰੀ ਵਲੋਂ ਕਾਫੀ ਰੌਲਾ-ਰੱਪਾ ਪਾਇਆ ਗਿਆ ਤੇ ਦੂਜੇ ਯਾਤਰੀਆਂ ਨੂੰ ਤੰਗ ਕੀਤਾ ਗਿਆ। ਮੈਲਬੋਰਨ ਪੁਜੱਣ 'ਤੇ ਯਾਤਰੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਡਾਣ ਨੂੰ ਕਰੀਬ ਡੇਢ ਘੰਟੇ ਦੀ ਦੂਰੀ ਤੋਂ ਬਾਅਦ ਆਕਲੈਂਡ ਲਈ ਭੇਜਿਆ ਗਿਆ।

ADVERTISEMENT
NZ Punjabi News Matrimonials