Wednesday, 23 October 2024
28 August 2024 New Zealand

ਘਰ ਖ੍ਰੀਦਣ ਦਾ ਵਧੀਆ ਮੌਕਾ

2025 ਤੱਕ ਘਰਾਂ ਦੇ ਮੁੱਲਾਂ ਵਿੱਚ 7% ਤੱਕ ਵਾਧੇ ਦੀ ਭਵਿੱਖਬਾਣੀ
ਘਰ ਖ੍ਰੀਦਣ ਦਾ ਵਧੀਆ ਮੌਕਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜੇ ਘਰ ਖ੍ਰੀਦਣੇ ਹਨ ਤਾਂ ਇਹ ਸੁਨਿਹਰੀ ਮੌਕਾ ਹੈ, ਕਿਉਂਕਿ ਨਿਊਜੀਲੈਂਡ ਦੇ ਵੱਡੇ ਬੈਂਕਾਂ ਚੋਂ ਇੱਕ ਬੀਐਨਜੈਡ ਬੈਂਕ ਵਲੋਂ ਘਰਾਂ ਦੇ ਮੁੱਲਾਂ ਵਿੱਚ ਵਾਧੇ ਦੀ ਭਵਿੱਖਬਾਣੀ ਹੋਈ ਹੈ। ਚੀਫ ਇਕਨਾਮਿਸਟ ਮਾਈਕ ਨੇ ਦੱਸਿਆ ਹੈ ਕਿ ਵਿਆਜ ਦਰਾਂ ਘਟਣ ਕਾਰਨ, ਘਰਾਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ ਤੇ 2025 ਆਉਂਦੇ ਤੱਕ ਖ੍ਰੀਦੇ ਗਏ ਔਸਤ ਘਰ ਦਾ ਮੁੱਲ 7% ਤੱਕ ਵੱਧ ਸਕਦਾ ਹੈ ਤੇ ਇਸ ਗੱਲ ਨੂੰ ਰੀਅਲ ਅਸਟੇਟ ਇੰਸਟੀਚਿਊਟ ਦਾ ਡਾਟਾ ਵੀ ਪ੍ਰਮਾਣਿਤ ਕਰਦਾ ਹੈ।

ADVERTISEMENT
NZ Punjabi News Matrimonials