Wednesday, 23 October 2024
28 August 2024 New Zealand

18 ਮਹੀਨੇ ਤੱਕ ਕੰਮ ਨਹੀਂ ਕਰ ਸਕੇਗਾ ਪਾਪਾਟੋਏਟੋਏ ਵਿਖੇ ਕੰਮ ਕਰਦਾ ਗਗਨ ਧਮੀਜਾ

18 ਮਹੀਨੇ ਤੱਕ ਕੰਮ ਨਹੀਂ ਕਰ ਸਕੇਗਾ ਪਾਪਾਟੋਏਟੋਏ ਵਿਖੇ ਕੰਮ ਕਰਦਾ ਗਗਨ ਧਮੀਜਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ 23 ਅਗਸਤ ਨੂੰ ਕਿਸੇ ਕੰਮ ਲਈ ਗਗਨ ਉਟਾਹੂਹੂ ਜਾ ਰਿਹਾ ਸੀ ਤੇ ਜਦੋਂ ਉਹ ਗਰੇਟ ਸਾਊਥ ਰੋਡ 'ਤੇ ਸੀ ਤਾਂ ਇੱਕ ਕਾਰ ਚਾਲਕ ਨੇ ਉਸਦੀ ਗੱਡੀ ਨੂੰ ਪਹਿਲਾਂ ਓਵਰਟੇਕ ਕੀਤਾ ਤੇ ਬਾਅਦ ਵਿੱਚ ਉਸ ਦੇ ਅੱਗੇ ਗੱਡੀ ਰੋਕ ਕੇ ਛੁਰੇ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕਿਸੇ ਤਰੀਕੇ ਗਗਨ ਨੇ ਆਪਣੀ ਜਾਨ ਤਾਂ ਬਚਾ ਲਈ, ਪਰ ਉਸ ਦੀਆਂ ਸੱਜੇ ਹੱਥ ਦੀਆਂ 2 ਉਂਗਲਾਂ ਜੋ ਹਮਲੇ ਵਿੱਚ ਪੂਰੀ ਤਰ੍ਹਾਂ ਹੀ ਹੱਥ ਨਾਲੋਂ ਵੱਖ ਹੋ ਗਈਆਂ। ਡਾਕਟਰਾਂ ਨੇ ਉਂਗਲਾਂ ਮੁੜ ਜੋੜ ਤਾਂ ਦਿੱਤੀਆਂ ਹਨ, ਪਰ ਇਹ ਵੀ ਕਹਿ ਦਿੱਤਾ ਹੈ ਕਿ ਗਗਨ ਹੁਣ ਘੱਟੋ-ਘੱਟ 18 ਮਹੀਨੇ ਤੱਕ ਕੰਮ ਨਹੀਂ ਕਰ ਸਕੇਗਾ। ਗਗਨ ਪਾਪਾਟੋਏਟੋਏ ਦੀ ਦਿੱਲੀ ਤੜਕਾ ਈਟਰੀ ਵਿੱਚ ਬਤੌਰ ਸ਼ੈਫ ਕੰਮ ਕਰਦਾ ਹੈ ਤੇ ਇਸ ਹਾਦਸੇ ਨੇ ਸੱਚਮੁੱਚ ਉਸਦੀ ਜਿੰਦਗੀ ਹੀ ਬਦਲ ਦਿੱਤੀ ਹੈ।

ADVERTISEMENT
NZ Punjabi News Matrimonials