Wednesday, 16 October 2024
16 October 2024 New Zealand

ਦੁਨੀਆਂ ਦਾ ਸਭ ਤੋਂ ਪਹਿਲਾ ਦੇਸ਼, ਜਿਸਨੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਦਿੱਤਾ ਸੀ ਅਧਿਕਾਰ (ਸੰਨ 1893)

ਦੁਨੀਆਂ ਦਾ ਸਭ ਤੋਂ ਪਹਿਲਾ ਦੇਸ਼, ਜਿਸਨੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਦਿੱਤਾ ਸੀ ਅਧਿਕਾਰ (ਸੰਨ 1893) - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) -
1. ਸੰਨ 1893 ਵਿੱਚ ਨਿਊਜੀਲੈਂਡ ਵਿੱਚ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਗਿਆ ਸੀ ਤੇ ਬਾਕੀ ਦੀ ਦੁਨੀਆਂ ਦੇ ਦੇਸ਼ਾਂ ਮੁਕਾਬਲੇ ਇਹ ਕਈ ਦਹਾਕੇ ਪਹਿਲਾਂ ਹੋਇਆ ਸੀ।
2. ਦੇਸ਼ ਦਾ 30% ਇਲਾਕਾ ਰਿਜ਼ਰਵ ਵਜੋਂ ਸੁਰੱਖਿਅਤ ਰੱਖਿਆ ਗਿਆ ਹੈ, ਜਿੱਥੇ ਸ਼ਹਿਰੀ ਆਬਾਦੀ ਨਹੀਂ ਵਸਾਈ ਜਾ ਸਕਦੀ, ਇਸੇ ਲਈ ਇਸ ਨੂੰ ਕੁਦਰਤੀ ਸਵਰਗ ਵਜੋਂ ਵੀ ਜਾਣਿਆਂ ਜਾਂਦਾ ਹੈ।
3. ਨਿਊਜੀਲੈਂਡ ਦੀ ਧਰਤੀ 'ਤੇ ਸੱਪ ਜਿਓਂਦੇ ਨਹੀਂ ਰਹਿ ਸਕਦੇ ਤੇ ਇਹੀ ਕਾਰਨ ਹੈ ਕਿ ਇੱਥੇ ਸੱਪ ਨਹੀਂ ਮਿਲਦੇ।
4. ਇੰਗਲਿਸ਼ ਅਤੇ ਮਾਓਰੀ ਭਾਸ਼ਾ ਦੇ ਨਾਲ ਸਾਈਨ ਲੈਂਗੁਏਜ ਵੀ ਇੱਥੋਂ ਦੀ ਸਰਕਾਰੀ ਭਾਸ਼ਾ ਹੈ।
5. ਮਾਓਰੀ ਭਾਈਚਾਰਾ ਨਿਊਜੀਲੈਂਡ ਵਿੱਚ ਸਭ ਤੋਂ ਪਹਿਲਾਂ ਆਕੇ ਵੱਸਿਆ ਸੀ ਤੇ ਉਹ ਵੀ ਸਿਰਫ 800 ਸਾਲ ਪਹਿਲਾਂ, ਭਾਵ ਦੁਨੀਆਂ ਦਾ ਇਹ ਸਭ ਤੋਂ ਅਖੀਰਲਾ ਦੇਸ਼ ਹੈ, ਜਿੱਥੇ ਇਨਸਾਨ ਸਭ ਤੋਂ ਬਾਅਦ ਆਕੇ ਵੱੱਸੇ।

ADVERTISEMENT
NZ Punjabi News Matrimonials