Wednesday, 23 October 2024
21 October 2024 New Zealand

ਨਿਊਜੀਲੈਂਡ ਦੌਰੇ ‘ਤੇ ਆਏ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਸੁਪਤਨੀ ਬੀਬੀ ਸਰਬਜੀਤ ਕੌਰ ਜੀ ਦਾ ਟਾਕਾਨਿਨੀ ਗੁਰੂਘਰ ਵਲੋਂ ਵਿਸ਼ੇਸ਼ ਸਨਮਾਨ

ਨਿਊਜੀਲੈਂਡ ਦੌਰੇ ‘ਤੇ ਆਏ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਸੁਪਤਨੀ ਬੀਬੀ ਸਰਬਜੀਤ ਕੌਰ ਜੀ ਦਾ ਟਾਕਾਨਿਨੀ ਗੁਰੂਘਰ ਵਲੋਂ ਵਿਸ਼ੇਸ਼ ਸਨਮਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਿੱਖ ਜਗਤ ਦੀ ਇੱਕ ਵਿਲੱਖਣ ਸ਼ਖਸ਼ੀਅਤ, ਦਰਬਾਰ ਸਾਹਿਬ ਅਮ੍ਰਿਤਸਰ ਦੇ ਹਜੂਰੀ ਰਾਗੀ ਤੇ ਭਾਰਤ ਸਰਕਾਰ ਤੋਂ ਪਦਮਸ਼੍ਰੀ ਹਾਸਿਲ ਕਰਨ ਵਾਲੇ ਇੱਕੋ-ਇੱਕ ਰਾਗੀ ਸਿੰਘ ਭਾਈ ਨਿਰਮਲ ਸਿੰਘ ਖਾਲਸਾ ਜੀ, ਜੋ ਕੋਰੋਨਾ ਦੌਰਾਨ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਸੁਪਤਨੀ ਬੀਬੀ ਸਰਬਜੀਤ ਕੌਰ ਜੀ ਇਸ ਵੇਲੇ ਆਪਣੇ ਕੁਝ ਦਿਨਾਂ ਦੇ ਨਿਊਜੀਲੈਂਡ ਦੌਰੇ 'ਤੇ ਆਏ ਹੋਏ ਹਨ, ਇਸ ਫੇਰੀ ਦੌਰਾਨ ਅੱਜ ਉਹ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਨਤਮਸਤਕ ਹੋਣ ਪੁੱਜੇ, ਜਿੱਥੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਦੁਸ਼ਾਲਾ ਭੇਂਟਾ ਕਰਕੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
ਉਨ੍ਹਾਂ ਨਾਲ ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਅਖੀਰਲੇ ਨਿਊਜੀਲੈਂਡ ਦੌਰੇ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਕਈ ਅਹਿਮ ਗੱਲਾਬਾਤਾਂ ਵੀ ਇਸ ਮੌਕੇ ਸਾਂਝੀਆਂ ਹੋਈਆਂ।
ਭਾਜੀ ਦਲਜੀਤ ਸਿੰਘ, ਭਾਈ ਸਰਵਣ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਸੁਖਬੀਰ ਸਿੰਘ ਹੈਡ ਗ੍ਰੰਥੀ, ਕੁਲਵੰਤ ਸਿੰਘ ਖੈਰਾਬਾਦੀ ਤੇ ਹੋਰ ਮੈਂਬਰ ਸਾਹਿਬਾਨ ਇਸ ਮੌਕੇ ਮੌਜੂਦ ਰਹੇ।

ADVERTISEMENT
NZ Punjabi News Matrimonials