Wednesday, 23 October 2024
21 October 2024 New Zealand

5 ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 45 ਸਰੂਪ ਇਸ ਸ਼ਨੀਵਾਰ ਪੁੱਜ ਰਹੇ ਨਿਊਜੀਲੈਂਡ

ਸੰਗਤਾਂ ਨੂੰ ਜਰੂਰੀ ਬੇਨਤੀ
5 ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 45 ਸਰੂਪ ਇਸ ਸ਼ਨੀਵਾਰ ਪੁੱਜ ਰਹੇ ਨਿਊਜੀਲੈਂਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀਆਂ ਸੰਗਤਾਂ ਲਈ ਇਹ ਬਹੁਤ ਵੱਡਭਾਗਾ ਵੇਲਾ ਹੈ, ਜਦੋਂ ਕਈ ਸਾਲਾਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਨਿਊਜੀਲੈਂਡ ਪੁੱਜ ਰਹੇ ਹਨ।
26 ਅਕਤੂਬਰ (ਦਿਨ ਸ਼ਨੀਵਾਰ) ਏਅਰ ਨਿਊਜੀਲੈਂਡ ਦੀ ਫਲਾਈਟ ਐਨ ਜੈਡ 124 ਰਾਂਹੀ ਸ਼ਾਮ 5.40 'ਤੇ ਗੁਰੂ ਸਾਹਿਬ ਦੇ 45 ਸਰੂਪ ਆਸਟ੍ਰੇਲੀਆ ਤੋਂ ਆਕਲੈਂਡ ਏਅਰਪੋਰਟ ਪੁੱਜਣਗੇ।
ਜਿਨ੍ਹਾਂ ਸੰਗਤਾਂ ਨੇ ਇਸ ਮੌਕੇ ਗੁਰੂ ਸਾਹਿਬ ਦੇ ਸੁਆਗਤ ਲਈ ਪੁੱਜਣਾ ਹੈ, ਉਨ੍ਹਾਂ ਨੂੰ ਬੇਨਤੀ ਹੈ ਕਿ ਲੋਂਗ ਵੀਕੈਂਡ ਦੇ ਚਲਦਿਆਂ ਏਅਰਪੋਰਟ 'ਤੇ ਜਿਆਦਾ ਭੀੜ ਹੋ ਸਕਦੀ ਹੈ, ਇਸੇ ਲਈ ਗੱਡੀਆਂ ਆਦਿ ਪਾਰਕ ਕਰਨ ਨੂੰ ਲੈਕੇ ਜਾਂ ਟ੍ਰੈਫਿਕ ਵਿੱਚ ਫਸਣ ਦੀ ਦਿੱਕਤ ਆ ਸਕਦੀ ਹੈ ਤੇ ਸੰਗਤ ਨੂੰ ਬੇਨਤੀ ਹੈ ਕਿ ਇੱਕਲਾ-ਇੱਕਲਾ ਸ਼ਖਸ ਗੱਡੀ ਵਿੱਚ ਨਾ ਪੁੱਜਕੇ ਸਾਂਝੇ ਤੌਰ 'ਤੇ ਗੱਡੀ ਵਿੱਚ 4 ਜਾਂ 5 ਜਣੇ ਰੱਲਕੇ ਪੁੱਜਣ। ਧੰਨਵਾਦ।

ADVERTISEMENT
NZ Punjabi News Matrimonials