Wednesday, 23 October 2024
22 October 2024 New Zealand

ਆਕਲੈਂਡ ਦੇ ਸਿਲਵਿਆ ਪਾਰਕ ਵਿੱਚ ਗਲਤ ਹਰਕਤ ਕਰਨ ਵਾਲੇ ਪੰਜਾਬੀ ਨੌਜਵਾਨ ਦੀਆਂ ਵਧੀਆਂ ਦਿੱਕਤਾਂ

ਪਹਿਲਾਂ ਮੋਬਾਇਲ ਸਟੋਰ ਤੋਂ ਗੁਆਈ ਨੌਕਰੀ ਤੇ ਹੁਣ ਸਕਿਓਰਟੀ ਗਾਰਡ ਦਾ ਲਾਇਸੈਂਸ ਹੋਇਆ ਰੱਦ
ਆਕਲੈਂਡ ਦੇ ਸਿਲਵਿਆ ਪਾਰਕ ਵਿੱਚ ਗਲਤ ਹਰਕਤ ਕਰਨ ਵਾਲੇ ਪੰਜਾਬੀ ਨੌਜਵਾਨ ਦੀਆਂ ਵਧੀਆਂ ਦਿੱਕਤਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਮਹੀਨੇ ਪਹਿਲਾਂ ਆਕਲੈਂਡ ਦੇ ਸਿਲਵਿਆ ਪਾਰਕ ਮਾਲ ਦੇ ਮੋਬਾਇਲ ਪਲੇਨੇਟ 'ਤੇ ਕੰਮ ਕਰਦੇ ਇੱਕ ਪੰਜਾਬੀ ਨੌਜਵਾਨ ਵਲੋਂ ਇੱਕ ਨੌਜਵਾਨ ਮਹਿਲਾ ਗ੍ਰਾਹਕ ਦੇ ਮੋਬਾਇਲ ਵਿੱਚੋਂ ਉਸਦੀਆਂ ਨਿੱਜੀ ਅਰਧ-ਨਗਨ ਫੋਟੋਆਂ ਏਅਰ ਡਰੋਪ ਰਾਂਹੀ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਮਹਿਲਾ ਗ੍ਰਾਹਕ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਸਨੇ ਮੌਕ 'ਤੇੇ ਹੀ ਇਸ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਪੰਜਾਬੀ ਨੌਜਵਾਨ ਨੂੰ ਇਸ ਕਾਰਨ ਨੌਕਰੀ ਗੁਆਉਣੀ ਪਈ ਤੇ ਅਦਾਲਤ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਵਿੱਚ ਉਸ 'ਤੇ ਲੱਗੇ ਦੋਸ਼ਾਂ ਨੂੰ ਉਸਨੇ ਕਬੂਲ ਲਿਆ ਤੇ ਜਲਦ ਹੀ ਉਸਨੂੰ ਇਸ ਸਬੰਧੀ ਸਜਾ ਵੀ ਸੁਣਾਈ ਜਾਣੀ ਹੈ। ਪਰ ਨੌਜਵਾਨ ਦੀਆਂ ਦਿੱਕਤਾਂ ਅਜੇ ਵੀ ਘੱਟ ਨਹੀਂ ਰਹੀਆਂ ਹਨ, ਕਿਉਂਕਿ ਸਾਹਮਣੇ ਆਇਆ ਹੈ ਕਿ ਉਸਨੇ ਸਕਿਓਰਟੀ ਗਾਰਡ ਦਾ ਲਾਇਸੈਂਸ ਹਾਸਿਲ ਕਰਨ ਲਈ ਅਪਲਾਈ ਕੀਤਾ ਸੀ, ਪਰ ਪੁਲਿਸ ਨੇ ਨੌਜਵਾਨ ਨੂੰ ਉਸਦੀ ਇਸੇ ਅਪਰਾਧਿਕ ਗਤੀਵਿਧੀ ਕਾਰਨ ਕਲੀਅਰੈਂਸ ਸਰਟੀਟਿਫਕੇਟ ਨਹੀਂ ਦਿੱਤਾ ਤੇ ਹੁਣ ਨੌਜਵਾਨ ਦਾ ਸਕਿਓਰਟੀ ਗਾਰਡ ਲਾਇਸੈਂਸ ਬਨਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।

ADVERTISEMENT
NZ Punjabi News Matrimonials