Wednesday, 23 October 2024
22 October 2024 New Zealand

ਪ੍ਰਵਾਸੀ ਕਰਮਚਾਰੀ ਸੋਸ਼ਣ ਮਾਮਲੇ ਵਿੱਚ ਗਰੀਨ ਪਾਰਟੀ ਦੀ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ‘ਚੋਂ ਪੱਕੇ ਤੌਰ 'ਤੇ ਕੀਤਾ ਗਿਆ ਬਰਖਾਸਤ

ਪ੍ਰਵਾਸੀ ਕਰਮਚਾਰੀ ਸੋਸ਼ਣ ਮਾਮਲੇ ਵਿੱਚ ਗਰੀਨ ਪਾਰਟੀ ਦੀ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ‘ਚੋਂ ਪੱਕੇ ਤੌਰ 'ਤੇ ਕੀਤਾ ਗਿਆ ਬਰਖਾਸਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨੋਰਥਲੈਂਡ ਹਲਕੇ ਤੋਂ ਗਰੀਨ ਪਾਰਟੀ ਦੀ ਸਾਬਕਾ ਮੈਂਬਰ ਪਾਰਲੀਮੈਂਟ ਬਣੀ ਡਾਰਲਿਨ ਤਾਨਾ ਨੂੰ ਅੱਜ ਸਪੀਕਰ ਨੇ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਪੱਕੇ ਤੌਰ 'ਤੇ ਬਰਖਾਸਤ ਕਰ ਦਿੱਤਾ ਹੈ। ਦਰਅਸਲ ਉਸ ਦੇ ਪਤੀ 'ਤੇ ਦੋਸ਼ ਸਨ ਕਿ ਉਸ ਵਲੋਂ ਆਪਣੇ ਪ੍ਰਵਾਸੀ ਕਰਮਚਾਰੀਆਂ ਦਾ ਸੋਸ਼ਣ ਕੀਤਾ ਗਿਆ ਤੇ ਇਸ ਸਭ ਬਾਰੇ ਡਾਰਲਿਨ ਤਾਨਾ ਨੂੰ ਪਤਾ ਸੀ, ਪਰ ਉਸਨੇ ਕਰਮਚਾਰੀਆਂ ਦੇ ਹੱਕ ਵਿੱਚ ਕੋਈ ਆਵਾਜ ਨਹੀਂ ਚੁੱਕੀ।
ਪਹਿਲਾਂ ਤਾਂ ਉਸਨੂੰ ਇਸ ਸਭ ਕਾਰਨ ਗਰੀਨ ਪਾਰਟੀ ਤੋਂ ਅਸਤੀਫਾ ਦੇਣਾ ਪਿਆ ਤੇ ਉਹ ਇੰਡੀਪੈਂਡੇਂਟ ਮੈਂਬਰ ਪਾਰਲੀਮੈਂਟ ਵਜੋਂ ਪਾਰਲੀਮੈਂਟ ਵਿੱਚ ਮੌਜੂਦ ਰਹੀ, ਪਰ ਗਰੀਨ ਪਾਰਟੀ ਨੇ ਉਸਨੂੰ ਬਰਖਾਸਤ ਕਰਵਾਉਣ ਲਈ ਕਾਰਵਾਈ ਆਰੰਭੀ ਤੇ ਅੱਜ ਸਪੀਕਰ ਨੇ ਉਸ ਫੈਸਲੇ 'ਤੇ ਮੋਹਰ ਲਾ ਦਿੱਤੀ ਹੈ। ਹੁਣ ਗਰੀਨ ਪਾਰਟੀ ਦਾ ਅਗਲਾ ਲਿਸਟ ਉਮੀਦਵਾਰ, ਬੈਨਜਾਮੀਨ ਡੋਇਲ ਉਸਦੀ ਥਾਂ ਲਏਗਾ।

ADVERTISEMENT
NZ Punjabi News Matrimonials